Coronavirus Vaccine Update: ਇਜ਼ਰਾਈਲ ਇਕ ਨਵੰਬਰ ਤੋਂ ਸ਼ੁਰੂ ਕਰੇਗਾ ਆਪਣੇ ਟੀਕੇ ਦਾ ਇਨਸਾਨਾਂ 'ਤੇ ਪ੍ਰੀਖਣ
Publish Date:Mon, 26 Oct 2020 05:20 PM (IST)
ਜੇਐੱਨਐੱਨ : ਦੁਨੀਆ ਭਰ 'ਚ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਨੂੰ ਲੈ ਕੇ ਕੋਸ਼ਿਸ਼ਾਂ ਜਾਰੀ ਹਨ। ਯੂਰਪ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਇਜ਼ਰਾਈਲ ਹੁਣ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਜਾ ਰਿਹਾ ਹੈ। ਇਜ਼ਰਾਈਲ 'ਚ 1 ਨਵੰਬਰ ਤੋਂ ਕੋਰੋਨਾ ਦੇ ਟੀਕੇ ਦਾ ਇਨਸਾਨਾਂ 'ਤੇ ਪ੍ਰੀਖਣ ਸ਼ੁਰੂ ਕੀਤਾ ਜਾਵੇਗਾ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ Israel Institute for Biological Research (ਆਈਆਈਬੀਆਰ) ਸਿਹਤ ਮੰਤਰਾਲੇ ਤੇ ਹੇਲਸਿੰਕੀ (Helsinki) ਸਮੇਤ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਇਜ਼ਰਾਈਲ 1 ਨਵੰਬਰ ਤੋਂ ਆਪਣੀ ਕੋਵਿਡ-19 ਵੈਕਸੀਨ ਬ੍ਰੀਲਾਈਫ (Brilife) ਦਾ ਇਨਸਾਨੀ ਟਰਾਇਲ ਸ਼ੁਰੂ ਕਰੇਗਾ।
ਸੰਸਥਾਨ ਨੇ ਕਿਹਾ ਕਿ 80 ਲੋਕਾਂ ਦੇ ਪਹਿਲੇ ਗਰੁੱਪ 'ਤੇ ਕਲੀਨਿਕਲ ਟਰਾਇਲ ਇਕ ਨਵੰਬਰ ਤੋਂ ਸ਼ੁਰੂ ਹੋਣਗੇ। ਪ੍ਰੀਖਣ ਦਸੰਬਰ 'ਚ 960 ਲੋਕਾਂ ਦੂਜੇ ਪੜਾਅ 'ਚ ਵਿਸਤਾਰ ਕਰਨ ਦਾ ਹੈ ਤੀਜੇ ਤੇ ਆਖਰੀ ਪੜਾਅ 'ਚ ਅਪ੍ਰੈਲ ਜਾਂ ਮਈ ਦੇ ਤੀਜੇ ਪੜਾਅ ਦੇ ਨਤੀਜਿਆਂ ਦੇ ਆਧਾਰ 'ਤੇ ਪਹਿਲੇ ਪੜਾਵਾਂ 'ਚ ਸੰਸਥਾਨ ਦੇ ਨਿਰਦੇਸ਼ਕ ਡਾ. Samuel Shapira ਨੇ ਕਿਹਾ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਵਿਗਿਆਨੀਆਂ ਦੀ ਸਮਰੱਥਾ 'ਤੇ ਵਿਸ਼ਵਾਸ ਕਰਦੇ ਹਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਕ ਸੁਰੱਖਿਅਤ ਤੇ ਪ੍ਰਭਾਵੀ ਵੈਕਸੀਨ ਦਾ ਨਿਰਮਾਣ ਕਰ ਸਕਦੇ ਹਾਂ।
ਉਨ੍ਹਾਂ ਨੇ ਵਿਸਤਾਰ ਨਾਲ ਨਹੀਂ ਦੱਸਿਆ ਪਰ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਜ਼ਰਾਈਲ ਤੇ ਸਾਡੇ ਗੁਆਂਢੀਆਂ ਦੇ ਸੂਬਾ ਵਾਸੀਆਂ ਦੇ ਲਾਭ ਲਈ ਕੋਰੋਨਾ ਵੈਕਸੀਨ ਦੀ 1.5 ਕਰੋੜ ਡੋਜ਼ ਦਾ ਉਤਪਾਦਨ ਕਰਨ ਦਾ ਹੈ। ਇਹ ਸੰਸਥਾਨ ਰੱਖਿਆ ਮੰਤਰਾਲੇ ਦੁਆਰਾ ਸੰਚਾਲਿਤ ਹੈ।
ਦੁਨੀਆ ਭਰ 'ਚ 40 ਤੋਂ ਵੱਧ ਕੋਰੋਨਾ ਵੈਕਸੀਨ ਦਾ ਟਰਾਇਲ ਜਾਰੀ
ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਬੈਨੀ ਗੈਂਟਜ਼ (Benny gantz) ਨੇ ਕਿਹਾ ਕਿ ਇਹ ਇਜ਼ਰਾਈਲ ਦੇ ਨਾਗਰਿਕਾਂ ਲਈ ਉਮੀਦ ਦਾ ਦਿਨ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਦੁਨੀਆ ਭਰ 'ਚ 40 ਤੋਂ ਵੱਧ ਕੋਰੋਨਾ ਵਾਇਰਸ ਵੈਕਸੀਨ ਇਸ ਸਮੇਂ ਕਲੀਨਿਕਲ ਟਰਾਇਲ ਦੇ ਪੜਾਅ 'ਚ ਹਨ। ਲਗਪਗ 90 ਲੱਖ ਆਬਾਦੀ ਵਾਲੇ ਦੇਸ਼ ਇਜ਼ਰਾਈਲ 'ਚ ਕੋਰੋਨਾ ਵਾਇਰਸ ਦੇ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਹੁਣ ਤਕ ਲਗਪਗ 2400 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
Posted By: Rajnish Kaur