ਜੇਐੱਨਐੱਨ, ਮਾਸਕੋ : ਦੁਨੀਆ ਭਰ 'ਚ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੋਰੋਨਾ ਸੰਕਟ ਤੋਂ ਨਜਿੱਠਣ ਲਈ ਦੁਨੀਆ ਭਰ ਦੇ ਦੇਸ਼ ਵੈਕਸੀਨ ਲਗਾਉਣ 'ਚ ਜੁਟੇ ਹੋਏ ਹਨ। ਇਸ ਵਿਚਕਾਰ ਕੋਰੋਨਾ ਵੈਕਸੀਨ ਦਾ ਟਰਾਇਲ ਕਰ ਰਹੇ ਰੂਸ ਨੇ ਇਕ ਵੱਡਾ ਦਾਅਵਾ ਕੀਤਾ ਹੈ। ਰੂਸੀ ਆਰਆਈਏ ਨਿਊਜ਼ ਏਜੰਸੀ ਨੇ ਇਕ ਰਿਪੋਰਟ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਰੂਸ ਅਕਤੂਬਰ ਤੋਂ ਲੋਕਾਂ ਨੂੰ ਵੱਡੇ ਪੈਮਾਨੇ 'ਤੇ ਕੋਰੋਨਾ ਵੈਕਸੀਨ ਬਣਾਉਣ ਦੀ ਤਿਆਰੀ ਕਰ ਰਿਹਾ ਹੈ।

ਰੂਸੀ ਆਰਆਈਏ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਿਕ, ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰੂਸ ਅਕਤੂਬਰ 'ਚ ਕੋਰੋਨਾ ਵਾਇਰਸ ਖ਼ਿਲਾਫ਼ ਸਮੂਹ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟ ਮੁਤਾਬਿਕ, ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਟੀਕਾ ਲਗਾਉਣ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਸਿਰਫ਼ ਇੰਨਾ ਦੱਸਿਆ ਕਿ ਡਾਕਟਰਾਂ ਤੇ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਲਗਾਈ ਜਾਵੇਗੀ।

ਇਕ ਸੂਤਰ ਨੇ ਇਸੇ ਹਫ਼ਤੇ ਏਜੰਸੀ ਰਾਇਟਰ ਨੇ ਦੱਸਿਆ ਕਿ ਰੂਸ ਦੀ ਪਹਿਲੀ ਸੰਭਾਵਿਤ ਕੋਰੋਨਾ ਵੈਕਸੀਨ, ਜਿਸ ਨੂੰ ਇਕ ਖੋਜ ਸੁਵਿਧਾ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਵੈਕਸੀਨ ਨੂੰ ਅਗਸਤ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਰੂਸ ਪਲਾਨ ਬਣਾਉਣ 'ਚ ਜੁਟਿਆ ਹੋਇਆ ਹੈ।

Posted By: Amita Verma