ਮਾਸਕੋ, ਏਜੰਸੀਆਂ : ਦੁਨੀਆਭਰ 'ਚ ਕੋਰੋਨਾ ਸੰਕਟ ਦੌਰਾਨ ਵੈਕਸੀਨ ਨਾਲ ਸਾਰਿਆਂ ਨੂੰ ਉਮੀਦ ਹੈ। ਰੂਸ ਉਹ ਪਹਿਲਾਂ ਦੇਸ਼ ਹੈ ਜਿਸ ਨੇ ਕੋਰੋਨਾ ਦੀ ਵੈਕਸੀਨ ਨੂੰ ਰਜਿਸਟਰ ਕਰਵਾਇਆ ਹੈ। ਇਸ ਦੌਰਾਨ ਰੂਸ 'ਚ V(Sputnik V) ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਦਿੱਤੀ ਜਾਣ ਲੱਗੀ ਹੈ। ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਇਸ ਸੰਕਟ 'ਚ ਕੋਰੋਨਾ ਨੂੰ ਖ਼ਤਮ ਕਰਨ ਲਈ ਇਹ ਵੈਕਸੀਨ ਕਾਰਗਰ ਸਾਬਤ ਹੋਵੇਗੀ। ਸਥਾਨਿਕ ਮੀਡੀਆ ਅਨੁਸਾਰ ਕੋਰੋਨਾ ਵੈਕਸੀਨ ਦੀ ਪਹਿਲੇ ਖੇਪ ਰਾਜਧਾਨੀ ਮਾਸਕੋ 'ਚ ਲੋਕਾਂ ਲਈ ਉਪਲਬਧ ਕਰਵਾਈ ਗਈ ਹੈ

ਦੱਸ ਦਈਏ ਕਿ ਅਗਸਤ ਮਹੀਨੇ 'ਚ ਰੂਸ ਦੇ ਗਮਾਲੇਆ ਸਾਇੰਟਿਫਿਕ ਰਿਸਰਚ ਇੰਸਟੀਚਿਊਟ ਨੇ ਸਪੂਤਨਿਕ ਵੈਕਸੀਨ ਲਾਂਚ ਕੀਤੀ ਸੀ। ਹੁਣ ਇਸ ਵੈਕਸੀਨ ਨੂੰ ਰੂਸ ਦੂਸਰੇ ਦੇਸ਼ਾਂ 'ਚ ਵੀ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਮੀਦ ਹੈ ਕਿ ਜਲਦ ਹੀ ਭਾਰਤ 'ਚ ਇਸ ਵੈਕਸੀਨ ਦਾ ਟ੍ਰਾਈਲ ਸ਼ੁਰੂ ਹੋ ਜਾਵੇਗਾ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਕਰ ਰਹੇ ਹਨ।


ਰੂਸ ਦੇ ਵੱਖ-ਵੱਖ ਇਲਾਕਿਆਂ 'ਚ ਲੱਗੇਗਾ ਟੀਕਾ

ਰੂਸੀ ਮਾਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਗਾਮਲੇਆ ਫੇਡਰਲ ਸੈਂਟਰ ਫਾਰ ਐਪਿਡੇਮਿਆਲਾਜੀ ਐਂਡ ਮਾਈਕ੍ਰੋਬਾਓਲਾਜੀ ਦੁਆਰਾ ਵਿਕਸਿਤ ਵੈਕਸੀਨ ਦੇ ਪਹਿਲੇ ਟ੍ਰਾਈਲ ਬੈਚ ਪ੍ਰਾਪਤ ਹੋਏ ਹਨ। ਜਾਣਕਾਰੀ ਅਨੁਸਾਰ ਸਪੂਤਨਿਕ -V(Sputnik V) ਕੋਰੋਨਾ ਵੈਕਸੀਨ ਦਾ ਇਸਤੇਮਾਲ ਵੱਖ-ਵੱਖ ਰੂਸੀ ਖੇਤਰਾਂ 'ਚ ਕੀਤਾ ਜਾ ਰਿਹਾ ਹੈ, ਇਸ 'ਚ ਮੁਲਾਜ਼ਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੰਘੀ ਜਾਣਕਾਰੀ ਨਿਗਰਾਨੀ ਪ੍ਰਣਾਲੀ ਅਨੁਸਾਰ ਹੁਣ ਤਕ ਵੈਕਸੀਨ ਦੇ 27,000 ਤੋਂ ਜ਼ਿਆਦਾ ਪੈਕੇਜ ਹੈ।

ਕੋਰੋਨਾ ਵਾਇਰਸ ਦੀ ਦੁਨੀਆ ਦੀ ਪਹਿਲੀ ਵੈਕਸੀਨ

ਰੂਸ ਦੇ ਸਿਹਤ ਮੰਤਰਾਲੇ ਨੇ 11 ਅਗਸਤ ਨੂੰ ਆਪਮੀ ਵਾਸਕੀਨ ਦਾ ਪੰਜੀਕਰਣ ਕਰਵਾਇਆ ਸੀ ਤੇ ਇਹ ਕੋਰੋਨਾ ਵਾਇਰਸ ਦੀ ਦੁਨੀਆ ਦੀ ਪਹਿਲਾ ਰਜਿਸਟਰਡ ਟੀਕਾ ਹੈ।

ਭਾਰਤ ਸਮੇਤ ਕਈ ਦੇਸ਼ਾ 'ਚ ਜਲਦ ਹੋਵੇਗਾ ਟ੍ਰਾਈਲ ਕੋਰੋਨਾ ਵਾਇਰਸ ਦੀ ਰੂਸੀ ਵੈਕਸੀਨ ਸਪੁਤਨਿਕ-5 ਦਾ ਕਲੀਨਿਕਲ ਟ੍ਰਾਈਲ ਭਾਰਤ ਸਮੇਤ ਕਈ ਦੇਸ਼ਾਂ 'ਚ ਜਲਦ ਸ਼ੁਰੂ ਹੋਵੇਗਾ। ਕੋਰੋਨਾ ਵੈਕਸੀਨ ਵਿਕਸਿਤ ਕਰਨ ਵਾਲਾ ਦੁਨੀਆ ਦਾ ਪਹਿਲਾਂ ਦੇਸ਼ ਰੂਸ ਹੈ ਤੇ ਉਸ ਨੇ ਕਿਹਾ ਕਿ ਵੈਸਕਸੀਨ ਨੂੰ ਅਪਰੂਵਲ ਮਿਲਣ ਦੇ ਬਾਅਦ 100 ਮਿਲੀਅਨ ਖੁਰਾਕ ਭਾਰਤ ਭੇਜੇਗਾ। ਰੂਸ ਦੇ ਹੈਲਥ ਫੰਡ ਵੱਲੋ ਜਾਣਕਾਰੀ ਦਿੱਤੀ ਗਈ ਕਿ ਇਹ ਭਾਰਤ ਦੇ ਡਾਕਟਰ ਰੈਡੀ ਲੈਬ (Dr. Reddy's Laboratories) ਨੂੰ ਸਪੂਤਨਿਕ V (Sputnik-V) ਵੈਕਸੀਨ ਦੇਵੇਗਾ। ਇਸ ਦੇ ਅਨੁਸਾਰ ਨਿਯਮਕ ਦੀ ਮਨਜ਼ੂਰੀ ਮਿਲਣ ਦੇ ਬਾਅਦ ਕੋਵਿਡ-19 ਵੈਕਸੀਨ ਕੁੱਲ 100 ਮਿਲੀਅਨ ਡੋਜ਼ ਭਾਰਤ ਭੇਜੇ ਜਾਣਗੇ।

Posted By: Sarabjeet Kaur