ਨਈ ਦੁਨੀਆ, ਕਾਬੁਲ : ਪੂਰੀ ਦੁਨੀਆ ਕੋਰੋਨਾ ਵਾਇਰਸ ਮਹਾਮਾਰੀ ਦੀ ਲਪੇਟ 'ਚ ਹੈ ਤੇ ਕੋਈ ਇਸ ਬਿਮਾਰੀ ਦੇ ਸੰਕ੍ਰਮਣ ਤੋਂ ਨਹੀਂ ਬਚ ਪਾ ਰਿਹਾ ਹੈ। ਅਫ਼ਗਾਨਿਸਤਾਨ ਦੇ ਸਿਹਤ ਮੰਤਰੀ ਫਿਰੋਜ਼-ਉਦ-ਦੀਨ ਫਿਰੋਜ਼ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੱਸ ਦੇਈਏ ਕਿ ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਸੰਕ੍ਰਮਣ ਦੇ 215 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਅਫਗਾਨਿਸਤਾਨ 'ਚ ਹੁਣ ਤਕ ਕੋਰੋਨਾ ਪੀੜਤਾਂ ਦੀ ਗਿਣਤੀ 3700 ਤੋਂ ਜ਼ਿਆਦਾ ਹੋ ਗਈ ਹੈ ਜਦਕਿ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਮਹਾਮਾਰੀ 'ਚ ਅਫ਼ਗਾਨਿਸਤਾਨ ਨੂੰ ਲੈ ਕੇ ਸੰਯੁਕਤ ਰਾਸ਼ਟਰ ਵਰਗੀ ਆਲਮੀ ਸੰਸਥਾ ਵੀ ਚਿੰਤਾ ਪ੍ਰਗਟਾ ਚੁੱਕੀ ਹੈ ਕਿਉਂਕਿ ਦੇਸ਼ 'ਚ ਇਸ ਦਾ ਫੈਲਾਅ ਤੇਜ਼ੀ ਨਾਲ ਹੋ ਰਿਹਾ ਹੈ। ਪੱਛਮੀ ਏਸ਼ੀਆ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਈਰਾਨ 'ਚ ਰੁਜ਼ਗਾਰ ਹਾਸਿਲ ਕਰਨ ਵਾਲੇ ਕਰੀਬ 3 ਲੱਖ ਕਾਮੇ ਵਾਪਸ ਅਫਗਾਨਿਸਤਾਨ ਪਰਤ ਚੁੱਕੇ ਹਨ। ਵਤਨ ਵਾਪਸੀ 'ਤੇ ਇਨ੍ਹਾਂ ਦੀ ਕੋਈ ਡਾਕਟਰੀ ਜਾਂਚ ਨਹੀਂ ਕਰਵਾਈ ਗਈ, ਜਿਸ ਨਾਲ ਅਫਗਾਨਿਸਤਾਨ 'ਚ ਹਾਲਾਤ ਖਰਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਤੋਂ ਬਾਅਦ ਅਫ਼ਗਾਨਿਸਤਾਨ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧੇ ਹਨ।

ਅਮਰੀਕਾ 'ਚ ਰਹੱਸਮਈ ਬਿਮਾਰੀ ਨਾਲ 5 ਸਾਲਾ ਬੱਚੇ ਦੀ ਮੌਤ

ਅਮਰੀਕਾ ਦੇ ਨਿਊਯਾਰਕ 'ਚ 5 ਸਾਲਾ ਇਕ ਬੱਚੇ ਦੀ ਰਹਸੱਮਈ ਬਿਮਾਰੀ ਨਾਲ ਮੌਤ ਹੋ ਗਈ। ਉਹ ਕਾਵਾਸਾਕੀ ਨਾਂ ਦੀ ਬਿਮਾਰੀ ਨਾਲ ਮਿਲਦੀ-ਜੁਲਦੀ ਬਿਮਾਰੀ ਨਾਲ ਪੀੜਤ ਸੀ। ਡਾਕਟਰ ਇਸ ਬਿਮਾਰੀ ਦਾ ਪਤਾ ਲੱਗਾ ਰਹੇ ਹਨ।

Posted By: Seema Anand