ਲੰਡਨ, ਏਪੀ : ਬਰਤਾਨੀਆ ਸਰਕਾਰ ਫਰਾਂਸ, ਸਪੇਨ, ਜਰਮਨੀ ਤੇ ਇਟਲੀ ਸਮੇਤ ਕੋਰੋਨਾ ਵਾਇਰਸ ਦੇ ਘੱਟ ਜੋਖਮ ਵਾਲੇ ਦੇਸਾਂ ਤੋਂ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦੇ ਕੁਆਰੰਟਾਈਨ ਨਿਯਮਾਂ ਨੂੰ ਖ਼ਤਮ ਕਰ ਰਿਹਾ ਹੈ। ਨਵੇਂ ਨਿਯਮ 10 ਜੁਲਾਈ ਤੋਂ ਲਾਗੂ ਕੀਤਾ ਜਾ ਸਕਦੇ ਹਨ। ਸਰਕਾਰ ਨੇ ਕਿਹਾ ਕਿ ਕੁਆਰੰਟਾਈਨ ਤੋਂ ਛੋਟ ਵਾਲੇ ਦੇਸ਼ਾਂ ਦੀ ਪੂਰੀ ਸੂਚੀ ਸ਼ੁੱਕਵਾਰ ਤਕ ਐਲਾਨ ਕੀਤਾ ਜਾਵੇਗਾ ਕਿ ਇਸ ਸੂਚੀ 'ਚ ਸੰਯੁਕਤ ਸੂਬਾ ਅਮਰੀਕਾ ਦੇ ਸ਼ਾਮਲ ਹੋਣ ਦੀ ਬਹੁਤ ਘੰਟ ਸੰਭਾਵਨਾ ਹੈ, ਕਿਉਂਕਿ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ।

ਯੂਰਪ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਬਰਤਾਨੀਆ 'ਚ ਦਰਜ ਕੀਤੇ ਗਏ ਹਨ। ਜਿੱਥੇ ਵਾਇਰਸ ਦੇ ਕੁੱਲ 2 ਲੱਖ 85 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ ਤੇ ਲਗਪਗ 44,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ ਇੰਗਲੈਂਡ 'ਚ ਬਾਰ, ਰੈਸਟਰੋਰੈਂਟ ਫਿਰ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਾਪਾਨ, ਦੱਖਣੀ ਕੋਰੀਆ ਤੇ ਮੋਰੱਕੇ ਸਮੇਤ 14 ਦੇਸ਼ਾਂ ਦੇ ਲੋਕਾਂ ਲਈ ਇਸ ਹਫ਼ਤੇ ਆਪਣੀ ਸੀਮਾਵਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ।

Posted By: Sarabjeet Kaur