ਵੈਲਿੰਗਟਨ, ਜੇਐੱਨਐੱਨ: ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਨਿਊਜ਼ੀਲੈਂਡ ਰੱਖਿਆ ਬਲ ਨੇ ਸ਼ੁੱਕਰਵਾਰ ਨੂੰ ਆਪਣੇ ਮੈਂਬਰਾਂ ਵਿਚਾਲੇ ਸੱਤ ਕੋਰੋਨਾ ਵਾਇਰਸ ਮਾਮਲਿਆਂ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸਿਨਹੁਆ ਦੀ ਖ਼ਬਰ ਅਨੁਸਾਰ ਇਸ ਦੀ ਪੁਸ਼ਟੀ ਫ਼ੌਜ ਦੇ ਇਕ ਬੁਲਾਰੇ ਨੇ ਕੀਤੀ। ਸੱਤ ਮਾਮਲੇ ਸਾਰੇ ਵਿਦੇਸ਼ੀ ਯਾਤਰੀ ਨਾਲ ਸਬੰਧਤ ਸਨ ਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤੇ ਗਏ ਸਨ। ਬੁਲਾਰੇ ਨੇ ਕਿਹਾ ਕਿ ਸਿਹਤ ਮੰਤਰਾਲੇ ਨਾਲ ਸੰਪਰਕ ਕਰ ਕੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਨਜ਼ਦੀਕੀ ਸੰਪਰਕ 'ਚ ਆਉਣ ਵਾਲਿਆਂ ਵੀ ਨੂੰ ਸੂਚਿਤ ਕੀਤਾ ਗਿਆ ਹੈ ਤੇ ਉੱਚਿਤ ਤੌਰ 'ਤੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ ਨਿਊਜ਼ੀਲੈਂਡ ਦੇ ਰਾਸ਼ਟਰੀ ਲਾਕਡਾਊਨ ਦਾ ਦੂਸਰਾ ਦਿਨ ਹੈ, ਇਸ ਲਈ ਐਮਰਜੈਂਸੀ ਸਥਿਤੀ ਦੇ ਆਦੇਸ਼ ਨੂੰ ਬਣਾਈ ਰੱਖਣ ਲਈ ਫ਼ੌਜ ਨੂੰ ਗਸ਼ਤ ਕਰਨ ਦੀ ਜ਼ਰੂਰਤ ਸੀ। ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ 76 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਤੇ ਸੰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 368 ਤਕ ਪਹੁੰਚ ਗਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਸਾਹਮਣੇ ਆਏ ਇਨ੍ਹਾਂ ਸੱਤ ਮਾਮਲਿਆਂ ਨੂੰ ਰਾਸ਼ਟਰੀ ਅੰਕੜੇ 'ਚ ਸ਼ਾਮਲ ਕੀਤਾ ਗਿਆ ਹੈ ਜਾਂ ਨਹੀਂ।

Posted By: Amita Verma