ਬੀਜਿੰਗ, ਏਪੀ : ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ (China) ਤੋਂ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪੂਰਬੀ ਚੀਨ 'ਚ ਬਣੀ ਆਈਸਕ੍ਰੀਮ 'ਤੇ ਕੋਰੋਨਾ ਵਾਇਰਸ (Coronavirus on Ice-cream) ਪਾਏ ਜਾਣ ਨਾਲ ਦੇਸ਼ ਵਿਚ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਬੈਚ ਦੇ ਆਈਸਕ੍ਰੀਮ ਦੇ ਡੱਬੇ ਵਾਪਸ ਮੰਗਵਾਉਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਆਈਸਕ੍ਰੀਮ ਦੇ ਤਿੰਨ ਸੈਂਪਲ ਕੋਰੋਨਾ ਇਨਫੈਕਟਿਡ ਪਾਏ ਗਏ ਸਨ।

ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੀਜਿੰਗ ਨਾਲ ਲਗਦੇ ਤਿਆਨਜਿਨ ਇਲਾਕੇ 'ਚ Daqiaodao ਫੂਡ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਧੜਾਧੜ ਕੋਰੋਨਾ ਵਾਇਰਸ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਫਿਲਹਾਲ ਆਈਸਕ੍ਰੀਮ ਨਾਲ ਕਿਸੇ ਦੇ ਇਨਫੈਕਟਿਡ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।

ਸਰਕਾਰ ਨੇ ਕਿਹਾ ਕਿ ਬੈਚ ਦੇ 29 ਹਜ਼ਾਰ ਆਈਸਕ੍ਰੀਮ ਦੇ ਡੱਬਿਆਂ 'ਚੋਂ ਜ਼ਿਆਦਾਤਰ ਨੂੰ ਵੇਚਣ ਬਾਕੀ ਸੀ। ਅੱਗੇ ਕਿਹਾ ਗਿਾ ਹੈ ਕਿ ਤਿਆਨਜਿਨ 'ਚ ਵੇਚੇ ਗਏ 390 ਆਈਸਕ੍ਰੀਮ ਦੇ ਪੈਕਟਾਂ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਆਈਸਕ੍ਰੀਮ ਬਣਾਉਣ 'ਚ ਇਸਤੇਮਾਲ ਕੀਤੀ ਗਈ ਸਾਮੱਗਰੀ 'ਚ ਨਿਊਜ਼ੀਲੈਂਡ ਦੇ ਮਿਲਕ ਪਾਊਡਰ ਤੇ ਯੂਕ੍ਰੇਨ ਦਾ ਵੇ-ਪਾਊਡਰ ਸ਼ਾਮਲ ਹਨ।

ਕੋਰੋਨਾ ਵਾਇਰਸ ਪਹਿਲੀ ਵਾਰ ਸਾਲ 2019 ਦੇ ਅਖੀਰ 'ਚ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ 'ਚ ਸਾਹਮਣੇ ਆਇਆ ਸੀ। ਹਾਲਾਂਕਿ, ਚੀਨ ਇਸ ਗੱਲ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ। ਚੀਨ ਮੁਤਾਬਿਕ ਵਿਦੇਸ਼ ਤੋਂ ਦਰਾਮਦ ਮੱਛੀ ਤੇ ਹੋਰ ਖ਼ੁਰਾਕੀ ਪਦਾਰਥਾਂ ਜ਼ਰੀਏ ਕੋਰੋਨਾ ਵਾਇਰਸ ਚੀਨ 'ਚ ਆਇਆ ਸੀ। ਹਾਲਾਂਕਿ ਦੁਨੀਆ ਦੇ ਤਮਾਮ ਦੇਸ਼ਾਂ ਨੇ ਚੀਨ 'ਤੇ ਕੋਰੋਨਾ ਫੈਲਾਉਣ ਦਾ ਦੋਸ਼ ਲਗਾਇਆ ਹੈ।

Posted By: Seema Anand