ਆਈਏਐੱਨਐੱਸ, ਸਿੰਗਾਪੁਰ : ਕੋਰੋਨਾ ਦੇ ਮਰੀਜ਼ਾਂ ’ਚ ਇਸ ਘਾਤਕ ਵਾਇਰਸ ਦੇ ਪ੍ਰਭਾਵਾਂ ਨੂੰ ਲੈ ਕੇ ਲਗਾਤਾਰ ਸੋਧ ਕੀਤੀ ਜਾ ਰਹੀ ਹੈ। ਹੁਣ ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਲੰਬੇ ਸਮੇਂ ਤਕ ਕੋਰੋਨਾ ਪੀੜਤ ਰਹਿਣ ਤੋਂ ਬਾਅਦ ਜਿਨ੍ਹਾਂ ਲੋਕਾਂ ’ਚ ਇਕਾਗਰਤਾ ਅਤੇ ਯਾਦਸ਼ਕਤੀ ਦੀ ਕਮੀ ਦੀਆਂ ਦਿੱਕਤਾਂ ਹੁੰਦੀਆਂ ਹਨ, ਉਨ੍ਹਾਂ ’ਚ Dementia ਦਾ ਖ਼ਤਰਾ ਵੱਧ ਜਾਂਦਾ ਹੈ। ਅਧਿਐਨ ’ਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ Dementia ਨੂੰ ਲੈ ਕੇ ਸ਼ੁਰੂਆਤੀ ਪਰਿਵਰਤਨ ਸਮੇਂ ਤੋਂ ਪਹਿਲਾਂ ਵੀ ਹੋ ਸਕਦੇ ਹਨ।

ਅਧਿਐਨ ਕਰਨ ਵਾਲੇ ਦਲ ਦੀ ਅਗਵਾਈ ਕਰਨ ਵਾਲੇ ਅਤੇ ਬੈਨਰ ਸਨ ਹੈਲਥ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਅਲੀਰੇਜਾ ਨੇ ਦੱਸਿਆ ਕਿ ਡਿਮੈਂਸ਼ੀਆ ਅਜਿਹੀ ਸਥਿਤੀ ਹੈ, ਜਿਸ ’ਚ ਕਿਸੇ ਵਿਅਕਤੀ ਨੂੰ ਯਾਦ ਰੱਖਣ, ਸੋਚਣ ਜਾਂ ਫ਼ੈਸਲਾ ਲੈਣ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ। ਇਸ ਨਾਲ ਪੀੜਤ ਵਿਅਕਤੀ ਨੂੰ ਰੋਜ਼ਮਰ੍ਹਾ ਦੇ ਜੀਵਨ ’ਚ ਦਿੱਕਤਾਂ ਆਉਣ ਲੱਗਦੀਆਂ ਹਨ। ਕੋਰੋਨਾ ਇਸ ਬਿਮਾਰੀ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ।

ਕੋਰੋਨਾ ਦੇ 50 ਤੋਂ ਵੱਧ ਪ੍ਰਭਾਵ ਦੇਖੇ ਗਏ

ਇਹੀ ਕਾਰਨ ਹੈ ਕਿ ਵਿਗਿਆਨੀਆਂ ਨੇ ਟੀਕਾਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ ਹੈ। ਜਨਰਲ ਸਾਇੰਟੀਫਿਕ ਰਿਪੋਰਟਸ ’ਚ ਪ੍ਰਕਾਸ਼ਿਤ ਇਕ ਰਿਪੋਰਟ ਅਨੁਸਾਰ ਕੋਰੋਨਾ ਦੇ ਪੰਜਾਹ ਤੋਂ ਵੱਧ ਪ੍ਰਭਾਵ ਦੇਖੇ ਗਏ ਹਨ। ਇਨ੍ਹਾਂ ’ਚ ਵਾਲ ਚੜਨ, ਸਾਹ ’ਚ ਕਮੀ, ਸਿਰਦਰਦ, ਖੰਘ ਦੇ ਨਾਲ ਹੀ ਡਿਮੈਂਸ਼ੀਆ, ਡਿਪਰੈਸ਼ਨ ਅਤੇ ਐਂਗਜ਼ਾਇਟੀ ਜਿਹੀਆਂ ਦਿੱਕਤਾਂ ਵੀ ਪਾਈਆਂ ਗਈਆਂਹਨ।

Posted By: Ramanjit Kaur