ਜੇਐੱਨਐੱਨ, ਮਾਸਕੋ/ਆਈਏਐੱਨਐੱਸ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨੇ ਦੱਸਿਆ ਕਿ ਉਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਈ ਹੈ। ਉਨ੍ਹਾਂ ਨੇ 23 ਮਾਰਚ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ। ਪਹਿਲੀ ਖੁਰਾਕ ਲੈਣ ਤੋਂ ਬਾਅਦ ਕ੍ਰੇਮਲਿਨ ਬੁਲਾਰਾ ਦਮਿਤਰੀ ਪੇਸਕੋਵ (Dmitry Peskov) ਨੇ ਦੱਸਿਆ ਸੀ ਕਿ ਪੁਤਿਨ ਬਿਹਤਰ ਮਹਿਸੂਸ ਕਰ ਰਹੇ ਹਨ ਤੇ ਇਕ ਵੀ ਦਿਨ ਉਨ੍ਹਾਂ ਨੇ ਕੰਮ ਤੋਂ ਛੁੱਟੀ ਨਹੀਂ ਲਈ।

ਉਨ੍ਹਾਂ ਕਿਹਾ, 'ਮੈਂ ਵੈਕਸੀਨ ਦੀ ਦੂਜੀ ਡੋਜ਼ ਲਈ। ਮੈਨੂੰ ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਮੈਨੂੰ ਆਸ਼ਾ ਹੀ ਨਹੀਂ ਬਲਕਿ ਵਿਸ਼ਵਾਸ ਹੈ। ਰਾਸ਼ਟਰਪਤੀ ਪੁਤਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੂਜੀ ਡੋਜ਼ ਲੈਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਉਲਟ ਪ੍ਰਭਾਵ ਦਾ ਅਨੁਭਵ ਨਹੀਂ ਹੋ ਰਿਹਾ ਹੈ। ਪੁਤਿਨ ਨੇ ਕਿਹਾ, 'ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਸਭ ਕੁਝ ਠੀਕ ਹੈ, ਕੋਈ ਉਲਟ ਪ੍ਰਭਾਵ ਨਹੀਂ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ 'ਚੰਗੀ ਪ੍ਰਤੀਰੋਧੀ ਪ੍ਰਤਿਕਿਰਿਆ' ਵਿਕਸਿਤ ਕਰ ਲਈ ਹੈ।'

ਦੱਸ ਦੇਈਏ ਕਿ ਰੂਸ 'ਚ ਕੋਵਿਡ-19 ਖ਼ਿਲਾਫ਼ ਵੱਡੇ ਪੈਮਾਨੇ 'ਤੇ ਵੈਕਸੀਨ ਕੈਂਪਨ ਸ਼ੁਰੂ ਹੋਣ ਤੋਂ ਬਾਅਦ ਵੈਕਸੀਨ ਲਗਵਾਈ ਸੀ, ਜਿਸ ਕਾਰਨ ਲੋਕਾਂ ਨੇ ਹੈਰਾਨੀ ਵੀ ਪ੍ਰਗਟਾਈ ਸੀ। ਕੁਝ ਆਲੋਚਕਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਇਸ ਨਾਲ ਜਨਤਾ 'ਚ ਵੈਕਸੀਨ ਨੂੰ ਲੈ ਕੇ ਪਹਿਲਾਂ ਤੋਂ ਮੌਜੂਦ ਹਿਚਕਿਚਾਹਟ ਹੋਰ ਵੱਧ ਰਹੀ ਹੈ। ਦੇਸ਼ 'ਚ 3 ਵੈਕਸੀਨ ਬਣਾਈ ਗਈ- ਸਪੁਤਨਿਕ ਵੀ, ਏਪੀਵੈਕ ਕੋਰੋਨਾ ਤੇ ਕੋਵੀਵੈਕ ਨੂੰ ਮਨਜ਼ੂਰੀ ਮਿਲੀ ਹੈ।

Posted By: Amita Verma