ਮਾਸਕੋ (ਰਾਇਟਰ) : ਰੂਸ ਨੇ ਕੋਰੋਨਾ ਵਾਇਰਸ ਦੇ ਹਲਕੇ ਤੇ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਕੋਰੋਨਾਵੀਰ ਨਾਮ ਦਵਾਈ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫ਼ਤੇ ਤੋਂ ਦਵਾਈ ਦੀਆਂ ਦੁਕਾਨਾਂ 'ਤੇ ਡਾਕਟਰ ਦੀ ਪਰਚੀ 'ਤੇ ਇਕ ਦਵਾਈ ਖ਼ਰੀਦੀ ਜਾ ਸਕਦੀ ਹੈ। ਪਹਿਲਾਂ ਸਿਰਫ ਹਸਪਤਾਲਾਂ 'ਚ ਭਰਤੀ ਮਰੀਜ਼ਾਂ ਨੂੰ ਇਹ ਦਵਾਈ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ। ਕੋਰੋਨਾਵੀਰ ਆਰ-ਫਾਰਮਾ ਦੀ ਦਵਾਈ ਹੈ।

ਰੂਸ ਨੇ ਮਈ 'ਚ ਏਵਿਪੇਵੀਰ ਨਾਮਕ ਦਵਾਈ ਨੂੰ ਵੀ ਕੋਰੋਨਾ ਮਰੀਜ਼ਾਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਸੀ। ਕੋਰੋਨਾਵੀਰ ਤੇ ਏਵਿਫੇਵੀਰ ਦੋਵਾਂ ਦੀ ਫੇਵਿਪੀਰਾਵੀਰ ਦੇ ਫਾਰਮੂਲੇ 'ਤੇ ਅਧਾਰਿਤ ਹੈ, ਜਿਸ ਨੂੰ ਜਾਪਾਨ ਨੇ ਵਿਕਸਿਤ ਕੀਤਾ ਸੀ ਤੇ ਉੱਥੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਦੇ ਇਲਾਜ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਆਰ-ਫਾਰਮਾ ਨੇ ਕਿਹਾ ਕਿ ਕੋਰੋਨਾ ਦੇ 168 ਮਰੀਜ਼ਾਂ 'ਤੇ ਕੋਰੋਨਾਵੀਰ ਦਵਾਈ ਦਾ ਤੀਸਰੇ ਪੜਾਅ ਦਾ ਪ੍ਰੀਖਣ ਕੀਤਾ ਗਿਆ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਮਿਲੀ ਹੈ।