ਪੀਟੀਆਈ, ਬੀਜਿੰਗ : ਚੀਨ (China) ਦੇ ਰੋਵਰ ਨੂੰ ਮੰਗਲ ਗ੍ਰਹਿ ਤਕ ਪਹੁੰਚਣ ’ਚ ਸਫ਼ਲਤਾ ਮਿਲੀ ਹੈ। ਦੇਸ਼ ਦੇ ਪਹਿਲੇ ਰੋਵਰ ਦੇ ਨਾਲ ਚੀਨੀ ਏਅਰਕ੍ਰਾਫਟ ਮੰਗਲ ਗ੍ਰਹਿ ਦੀ ਸਤ੍ਹਾ ’ਤੇ ਪਹੁੰਚ ਗਿਆ ਹੈ। ਇਸਦੀ ਪੁਸ਼ਟੀ ਸ਼ਨੀਵਾਰ ਨੂੰ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (CNSA) ਵੱਲੋਂ ਕੀਤੀ ਗਈ। ਆਰਬਿਟਰ, ਲੈਂਡਰ ਤੇ ਰੋਵਰ (Zhuzhong rover) ਦੇ ਨਾਲ ਤਿਯਾਨਵੇਨ-1 (Tianwen-1) ਨੂੰ 23 ਜੂਨ 2020 ਨੂੰ ਲਾਂਚ ਕੀਤਾ ਗਿਆ ਸੀ।

ਕਰੀਬ ਸੱਤ ਮਹੀਨਿਆਂ ਤਕ ਪੁਲਾੜ ’ਚ ਚੱਕਰ ਕੱਟਣ ਤੋਂ ਬਾਅਦ ਫਰਵਰੀ ’ਚ ਇਹ ਮੰਗਲ ਗ੍ਰਹਿ ਦੇ ਆਰਬਿਟ ’ਚ ਦਾਖ਼ਲ ਹੋਇਆ ਸੀ। 240 ਕਿਲੋਗ੍ਰਾਮ ਦੇ ਰੋਵਰ ’ਚ 6 ਪਹੀਏ ਅਤੇ 4 ਸੋਲਰ ਪੈਨਲ ਲੱਗੇ ਹਨ ਅਤੇ ਇਹ ਪ੍ਰਤੀ ਘੰਟੇ 200 ਮੀਟਰ ਦਾ ਚੱਕਰ ਲਗਾਉਣ ’ਚ ਸਮਰੱਥ ਹੈ। ਇਸ ’ਚ ਇਕ ਮਲਟੀ-ਸਪੈਕਟ੍ਰਲ ਕੈਮਰਾ ਸਮੇਤ 6 ਸਾਇੰਟਿਫਿਕ ਉਪਕਰਣ ਲੱਗੇ ਹੋਏ ਹਨ। ਇਥੇ ਇਸਨੂੰ ਤਿੰਨ ਮਹੀਨਿਆਂ ਤਕ ਕੰਮ ਕਰਨ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਹਾਲ ’ਚ ਅਮਰੀਕਾ, ਸੰਯੁਕਤ ਅਰਬ ਅਮੀਰਾਤ ਤੇ ਚੀਨ ਦੇ ਸਪੇਸਕ੍ਰਾਫਟ ਮਾਰਸ ਦੇ ਆਰਬਿਟ ’ਚ ਦਾਖ਼ਲ ਹੋਇਆ ਹੈ। ਕਰੀਬ 7 ਪੁਲਾੜ ਦੇ ਚੱਕਰ ਲਗਾਉਣ ਤੋਂ ਬਾਅਦ 18 ਫਰਵਰੀ ਨੂੰ ਨਾਸਾ ਦਾ ਪਰਸਵਰੈਂਸ ਰੋਵਰ ਮੰਗਲ ਦੀ ਸਤ੍ਹਾ ’ਤੇ ਪਹੁੰਚਿਆ ਸੀ। ਇਸਨੇ ਆਪਣੇ ਲੈਂਡਿੰਗ ਸਾਈਟ ਜਜੇਰੋ ਕ੍ਰੇਟਰ (Jezero Crater) ਤੋਂ ਹੁਣ ਤਕ ਕਈ ਰੋਚਕ ਤਸਵੀਰਾਂ ਭੇਜੀਆਂ ਹਨ। ਇਸਨੇ ਮੰਗਲ ਗ੍ਰਹਿ ਦਾ ਮੁਆਇਨਾ ਕਰਨ ਲਈ ਇਕ ਹੈਲੀਕਾਪਟਰ ਵੀ ਛੱਡਿਆ।

Posted By: Ramanjit Kaur