ਰਾਇਟਰ, ਸ਼ੰਘਾਈ : ਚੀਨ ਦੇ ਸਭ ਤੋਂ ਵੱਡੇ ਰਾਕੇਟ ‘ਲਾਂਗ ਮਾਰਚ 5ਬੀ ਦਾ ਮਲਬਾ ਅੱਜ ਧਰਤੀ ’ਤੇ ਡਿੱਗਾ। ਚੀਨ ਨੇ ਕਿਹਾ ਕਿ ਚੀਨ ਦੇ ਸਭ ਤੋਂ ਵੱਡੇ ਰਾਕੇਟ ਦਾ ਮਲਬਾ ਹਿੰਦ ਮਹਾਸਾਗਰ ਵਿਚ ਡਿੱਗਿਆ ਹੈ। ਚੀਨੀ ਮੀਡੀਆ ਮੁਤਾਬਕ ਚੀਨ ਦਾ ਸਭ ਤੋਂ ਵੱਡੇ ਰਾਕੇਟ ਦਾ ਮਲਬਾ ਐਤਵਾਰ ਨੂੰ ਹਿੰਦ ਮਹਾਸਾਗਰ ਵਿਚ ਡਿੱਗਿਆ। ਉਨ੍ਹਾਂ ਕਿਹਾ ਕਿ ਰਾਕੇਟ ਦਾ ਜ਼ਿਆਦਾਤਰ ਮਲਬਾ ਪ੍ਰਿਥਵੀ ਦੇ ਵਾਯੂਮੰਡਲ ਵਿਚ ਦਾਖਲ ਹੁੰਦੇ ਹੀ ਨਸ਼ਟ ਹੋ ਗਿਆ।

ਚੀਨੀ ਮੀਡੀਆ ਨੇ ਦੱਸਿਆ ਕਿ ਲਾਂਗ ਮਾਰਚ 5ਬੀ ਰਾਕੇਟ ਦੇ ਕੁਝ ਹਿੱਸੇ ਸਵੇਰੇ 10.24 ਬੀਜਿੰਗ ਸਮਾਂ 0224 ਜੀਐਮਟੀ ਵਿਚ ਵਾਯੂਮੰਡਲ ਵਿਚ ਦਾਖਲ ਹੋਏ ਅਤੇ ਇਕ ਸਥਾਨ ’ਤੇ ਡਿੱਗੇ, ਜੋ ਕਿ 72.47 ਡਿਗਰੀ ਪੂੁਰਬੀ ਅਤੇ 2.65 ਡਿਗਰੀ ਉਤਰ ਵਿਚ ਸਥਿਤ ਹੈ। ਉਨ੍ਹਾਂ ਮੁਤਾਕਬ ਭਾਰਤ ਅਤੇ ਸ੍ਰੀਲੰਕਾ ਦੇ ਦੱਖਣੀ ਪੱਛਮ ਵਿਚ ਸਮੁੰਦਰ ਵਿਚ ਪ੍ਰਭਾਵ ਬਿੰਦੂ ਸੀ। ਨਾਲ ਹੀ ਕਿਹਾ ਕਿ ਜ਼ਿਆਦਾਤਰ ਮਲਬਾ ਵਾਯੂਮੰਡਲ ਵਿਚ ਸਡ਼ ਗਿਆ ਸੀ।

ਚੀਨ ਦੇ ਪੁਲਾੜ ਵਿਚ ਭੇਜੇ ਗਏ ਵੱਡੇ ਰਾਕੇਟ ਦੇ ਬੇਕਾਬੂ ਹੋਣ ਤੋਂ ਬਾਅਦ ਉਸ ਦੇ ਧਰਤੀ ’ਤੇ ਡਿੱਗਣ ਬਾਰੇ ਪੁਲਾੜ ਵਿਗਿਆਨੀ ਚਿੰਤਤ ਸੀ। ਅਮਰੀਕਾ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਨੇ ਕਿਹਾ ਕਿ ਰਾਕੇਟ ਦਾ ਕਚਰਾ ਸ਼ਨੀਵਾਰ ਦੀ ਰਾਤ ਜਾਂ ਐਤਵਾਰ ਸਵੇਰੇ ਧਰਤੀ ’ਤੇ ਡਿੱਗਣ ਦੀ ਸੰਭਾਵਨਾ ਹੈ। ਹਾਲਾਂਕਿ ਚੀਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਕੇਟ ਦਾ ਕਚਰਾ ਨੁਕਸਾਨਦੇਹ ਨਹੀਂ ਹੈ। ਇਸ ਦਾ ਧਰਤੀ ਦੇ ਵਾਤਾਵਰਣ ਵਿਚ ਆਉਣ ’ਤੇ ਜ਼ਿਆਦਾਤਰ ਹਿੱਸਾ ਸੜ ਜਾਵੇਗਾ।

ਅਮਰੀਕਾ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਸਾਡੀ ਬੇਕਾਬੂ ਹੋਏ ਰਾਕੇਟ ’ਤੇ ਨਜ਼ਰ ਬਣੀ ਹੋਈ ਹੈ। ਦੱਸ ਦੇਈਏ ਕਿ ਚੀਨ ਨੇ ਲਾਂਗ ਮਾਰਚ 5ਬੀ ਰਾਕੇਟ ਪੁਲਾੜ ਵਿਚ ਭੇਜਿਆ ਸੀ, ਜੋ ਹੁਣ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਇਸ ਸਬੰਧ ਵਿਚ ਅਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਧਰਤੀ ’ਤੇ ਡਿੱਗ ਕੇ ਕਿਤੇ ਵੀ ਨੁਕਸਾਨ ਪਹੁੰਚਾ ਸਕਦਾ ਹੈ। ਪਰ ਚੀਨ ਨੇ ਕਿਹਾ ਹੈ ਕਿ ਉਸ ਦੇ ਇਸ ਰਾਕੇਟ ਦੇ ਮਲਬੇ ਨਾਲ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਇਹ ਧਰਤੀ ਦੇ ਵਾਤਾਵਰਣ ਵਿਚ ਆਉਂਦੇ ਹੀ ਸੜ ਜਾਵੇਗਾ। ਜ਼ਿਕਰਯੋਗ ਹੈ ਕਿ ਚੀਨ ਦਾ ਇਹ ਵੱਡਾ ਰਾਕੇਟ 100 ਫੁੱਟ ਲੰਬਾ ਅਤੇ 22 ਮੀਟਿਰਕ ਟਨ ਭਾਰਾ ਹੈ।

ਇਸ ’ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਵੀ ਨਜ਼ਰ ਹੈ। ਅਮਰੀਕਾ ਦੇ ਸਪੇਸ ਕਮਾਂਡ ਨੇ ਵੀ ਕਿਹਾ ਕਿ ਨੁਕਸਾਨ ਘੱਟ ਹੋਣ ਦੀ ਸੰਭਾਵਨਾ ਹੈ। ਪਰ ਜੇ ਕਿਤੇ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਚੀਨ ਕਰੇਗਾ। ਮਾਹਰਾਂ ਦਾ ਕਹਿਣਾ ਹੈ ਕਿ ਇਨਸਾਨਾਂ ਨੂੰ ਖਤਰਾ ਹੋਣ ਦੀ ਅਸ਼ੰਕਾ ਬਹੁਤ ਹੀ ਘੱਟ ਹੈ ਕਿਉਂਕਿ ਧਰਤੀ ਦੇ ਵੱਡੇ ਹਿੱਸੇ ਵਿਚ ਪਾਣੀ ਹੈ।

Posted By: Tejinder Thind