ਬੀਜਿੰਗ (ਏਐੱਨਆਈ) : ਚੀਨ ਨੇ ਯਾਰਲੁੰਗ ਸੈਂਗਪੋ ਨਦੀ 'ਤੇ ਪਣਬਿਜਲੀ ਪ੍ਰਾਜੈਕਟ ਬਣਾਉਣ ਨੂੰ ਲੈ ਕੇ ਹੇਠਲੇ ਨਦੀ ਖੇਤਰ ਵਾਲੇ ਦੇਸ਼ਾਂ ਦੇ ਨਦੀ ਪ੍ਰਾਜੈਕਟਾਂ 'ਤੇ ਬੁਰਾ ਅਸਰ ਪੈਣ ਦੀ ਸ਼ੰਕਾ ਪ੍ਰਗਟਾਈ ਹੈ। ਭਾਰਤ ਤੇ ਬੰਗਲਾਦੇਸ਼ 'ਚ ਤਾਜ਼ੇ ਪਾਣੀ ਦਾ ਇਹ ਅਹਿਮ ਸਰੋਤ ਹੈ। ਬ੍ਰਮਪੁੱਤਰ ਦੇ ਉੱਪਰੀ ਇਲਾਕਿਆਂ 'ਚ ਵਹਿਣ ਵਾਲੀ ਯਾਰਲੁੰਗ ਸੈਂਗਪੋ ਨਦੀ ਦਾ ਵਹਾਅ ਦੱਖਣ-ਪੂਰਬੀ ਕੈਲਾਸ਼ ਪਰਬਤ ਤੋਂ ਲੈ ਕੇ ਤਿੱਬਤ ਸਥਿਤ ਮਾਨਸਰੋਵਰ ਤਕ ਹੈ। ਇਹ ਹੇਠਲੇ ਇਲਾਕਿਆਂ 'ਚ ਦੱਖਣੀ ਤਿੱਬਤ ਘਾਟੀ ਤੋਂ ਹੁੰਦੇ ਹੋਏ ਉਤਰਦੀ ਹੈ। ਇਹ ਭਾਰਤ 'ਚ ਅਰੁਣਾਚਲ ਪ੍ਰਦੇਸ਼ ਤੇ ਅਸਾਮ 'ਚ ਬ੍ਹਮਪੁੱਤਰ ਨਦੀ ਦੇ ਰੂਪ 'ਚ ਉਤਰਣ ਤੋਂ ਪਹਿਲਾਂ ਗ੍ਰੈਂਡ ਕੈਨਨ ਦੱਰੇ 'ਚੋਂ ਗੁਜ਼ਰਦੀ ਹੈ। ਇਸ ਨਾਲ ਬ੍ਹਮਪੁੱਤਰ ਨਦੀ ਦਾ ਪ੍ਰਵਾਹ ਪ੍ਰਭਾਵਿਤ ਹੋਵੇਗਾ। ਇਹ ਨਦੀ ਬੰਗਲਾਦੇਸ਼ 'ਚ ਉਤਰਣ 'ਤੇ ਜਮੁਨਾ ਕਹਾਉਂਦੀ ਹੈ। ਭਾਰਤ 'ਚ ਪੂਰਬ-ਉੱਤਰ ਦੇ ਦੋਵਾਂ ਸੂਬਿਆਂ ਤੇ ਬੰਗਲਾਦੇਸ਼ 'ਚ ਆ ਕੇ ਯਾਰਲੁੰਗ ਸੈਂਗਪੋ ਉਦੋਂ ਬ੍ਹਮਪੁੱਤਰ ਨਦੀ ਕਹਾਉਂਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਚੀਨ 'ਚ ਬਣਨ ਵਾਲੇ ਕਈ ਛੋਟੇ ਵੱਡੇ ਪਣਬਿਜਲੀ ਪ੍ਰਾਜੈਕਟਾਂ ਕਾਰਨ ਭਾਰਤ ਤੇ ਬੰਗਲਾਦੇਸ਼ 'ਚ ਜਲ ਪੱਧਰ ਤੇ ਉਸ ਨਾਲ ਸਬੰਧਤ ਹੋਰਨਾਂ ਗੱਲਾਂ ਨੂੰ ਲੈ ਕੇ ਖ਼ਤਰਾ ਮੰਡਰਾ ਰਿਹਾ ਹੈ। ਟੋਰਾਂਟੋ ਥਿੰਕ ਟੈਂਕ ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ (ਆਈਐੱਫਐੱਫਆਰਏਐੱਸ) ਨੇ ਅਪੀਲ ਕੀਤੀ ਕਿ ਪਣਬਿਜਲੀ ਡੈਮਾਂ ਨੂੰ ਬਿਨਾਂ ਉੱਪਰੀ ਧਾਰਾਵਾਂ ਤੇ ਹੇਠਲੀਆਂ ਧਾਰਾਵਾਂ ਦੇ ਈਕੋ-ਸਿਸਟਮ ਬਾਰੇ ਵਿਚਾਰ ਕੀਤੇ ਬਣਾਉਣ ਦੀ ਤਿਆਰੀ ਹ। ਇਨ੍ਹਾਂ ਖੇਤਰਾਂ 'ਚ ਡੈਮ ਬਣਾਏ ਜਾਣ ਨਾਲ ਆਸਪਾਸ ਤੇ ਦੂਰ ਦੁਰਾਡੇ ਖੇਤਰਾਂ 'ਚ ਅਹਿਮ ਆਰਥਿਕ ਤੇ ਵਾਤਾਵਰਨ ਸਬੰਧੀ ਸੰਕਟ ਖੜ੍ਹਾ ਹੋ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਆਪਣੇ ਫ਼ਾਇਦੇ ਲਈ ਯਾਰਲੁੰਗ ਸੈਂਗਪੋ ਨਦੀ ਯਾਨੀ ਬ੍ਹਮਪੁੱਤਰ ਨਦੀ 'ਤੇ ਆਪਣਾ ਪੂਰਾ ਕੰਟਰੋਲ ਚਾਹੁੰਦਾ ਹੈ। ਇਸ ਨਾਲ ਭਾਰਤ 'ਚ ਬ੍ਹਮਪੁੱਤਰ ਨਦੀ 'ਤੇ ਨਿਰਭਰ ਸੂਬੇ ਅਰੁਣਾਚਲ ਪ੍ਰਦੇਸ਼ ਤੇ ਅਸਾਮ ਅਤੇ ਬੰਗਲਾਦੇਸ਼ 'ਤੇ ਸਿਆਸੀ ਵਾਤਾਵਰਨ ਦੇ ਖੇਤਰ 'ਚ ਬੇਹੱਦ ਬੁਰਾ ਅਸਰ ਪਵੇਗਾ।