ਗੈਂਗਡੋਂਗ (ਏਐੱਨਆਈ) : ਇਕ ਮਹਿਲਾ ਚੀਨੀ ਕਵੀ ਤੇ ਵਿਚਾਰਕ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ 'ਚ ਲੋੜ ਤੋਂ ਵੱਧ ਨਿਗਰਾਨੀ ਤੇ ਜਾਸੂਸੀ ਕੀਤੇ ਜਾਣ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਮੁਤਾਬਕ ਸ਼ੀ ਜਿਨਪਿੰਗ ਦੀਆਂ ਨੀਤੀਆਂ ਦੇ ਅਲੋਚਕ ਲੀ ਹੁਜੀ (62) ਨੇ ਗੈਂਗਡੋਂਗ ਦੇ ਹੁਈਜੂ ਸ਼ਹਿਰ 'ਚ ਇਕ ਹਸਪਤਾਲ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੋਸਤ ਲੀ ਜਿਯੁਵੇਨ ਨੇ ਦੱਸਿਆ ਕਿ ਕਵੀ ਹੁਜੀ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਆਨਲਾਈਨ ਸੁਸਾਈਡ ਨੋਟ ਪੋਸਟ ਕਰ ਦਿੱਤਾ ਸੀ। ਉਨ੍ਹਾਂ ਕੀਟਨਾਸ਼ਕ ਖਾ ਲਿਆ ਸੀ ਤੇ ਫਿਰ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਸੁਸਾਈਡ ਨੋਟ 'ਚ ਲਿਖਿਆ ਸੀ ਕਿ ਉਹ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਮੁੱਖ ਸਕੱਤਰ ਸ਼ੀ ਜਿਨਪਿੰਗ ਦੇ ਕਾਰਜਕਾਲ ਦੀ ਨਿਗਰਾਨੀ ਤੋਂ ਬਹੁਤ ਪਰੇਸ਼ਾਨ ਸੀ।