ਬੀਜਿੰਗ (ਏਐੱਨਆਈ) : ਕੌਮਾਂਤਰੀ ਮਹਾਮਾਰੀ ਕੋਵਿਡ-19 ਜੇ ਜਨਮ ਦਾ ਕਾਰਨ ਮੰਨੇ ਜਾ ਰਹੇ ਵਿਵਾਦਗ੍ਸਤ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ (ਡਬਲਯੂਆਈਵੀ) ਨੂੰ ਮੈਡੀਕਲ ਦਾ ਨੋਬਲ ਪੁਰਸਕਾਰ ਦਿੱਤੇ ਜਾਣ ਦੀ ਚੀਨੀ ਵਿਦੇਸ਼ ਮੰਤਰਾਲੇ ਦੀ ਮੰਗ ਦੀ ਹਮਾਇਤ ਕਰਨ 'ਤੇ ਚੀਨ ਦੇ ਰਕਾਰੀ ਮੀਡੀਆ ਨੂੰ ਚੌਤਰਫਾ ਹਮਲੇ ਦਾ ਸਾਹਮਣਾ ਕਰਨਾ ਪਿਆ ਹੈ।

ਗਲੋਬਲ ਟਾਈਮਜ਼ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਂਗ ਨੇ ਕਿਹਾ ਕਿ ਇੰਸਟੀਚਿਊਟ 'ਚ ਕੰਮ ਕਰਨ ਵਾਲੇ ਵਿਗਿਆਨੀਆਂ ਵੱਲੋਂ ਸਭ ਪਹਿਲਾਂ ਨੋਵਲ ਕੋਰੋਨਾ ਵਾਇਰਸ ਦਾ ਜੀਨ ਸੀਕਵੈਂਸ ਲੱਭਣ 'ਤੇ ਉਨ੍ਹਾਂ 'ਤੇ ਦੋਸ਼ ਲਾਉਣ ਦੀ ਬਜਾਏ ਉਨ੍ਹਾਂ ਨੂੰ ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।

ਪਿਛਲੇ ਹਫ਼ਤੇ ਚੀਨ ਦੀ ਵਾਇਰੋਲਾਜਿਸਟ ਅਤੇ 'ਬੈਟ ਵੁਮੈਨ' ਦੇ ਨਾਂ ਨਾਲ ਮਸ਼ਹੂਰ ਸ਼ੀ ਝੇਂਗਲੀ ਨੇ ਨਿਊਯਾਰਕ ਟਾਈਮਜ਼ ਦੇ ਇੰਟਰਵਿਊ 'ਚ ਗੁੱਸੇ 'ਚ ਆ ਕੇ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਲੈਬ 'ਚੋਂ ਕੋਰੋਨਾ ਦਾ ਵਾਇਰਸ ਲੀਕ ਹੋਏ ਹਨ। ਉਨ੍ਹਾਂ ਇਕ ਟੈਕਸਟ ਮੈਸੇਜ 'ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਦੁਨੀਆ ਇਸ ਨਤੀਜੇ ਤਕ ਕਿਵੇਂ ਪੁੱਜੀ? ਇਕ ਬੇਗੁਨਾਹ ਵਿਗਿਆਨੀ 'ਤੇ ਚਿੱਕੜ ਸੁੱਟਿਆ ਜਾ ਰਿਹਾ ਹੈ।

ਸ਼ੀ ਦੀ ਇਸ ਪ੍ਰਤੀਕਿਰਿਆ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਨੇ ਕਿਹਾ ਕਿ ਵੁਹਾਨ ਦੇ ਚੀਨੀ ਵਿਗਿਆਨੀਆਂ ਨੂੰ ਕੋਰੋਨਾ ਵਾਇਰਸ ਦੇ ਜੀਨ ਸੀਕਵੈਂਸ ਦੀ ਖੋਜ ਲਈ ਮੈਡੀਕਲ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ ਵਾਇਰਸ ਦਾ ਸ੍ਰੋਤ ਵੁਹਾਨ ਹੈ। ਨਾਲ ਹੀ ਨਾ ਹੀ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਇਸ ਵਾਇਰਸ ਦਾ ਨਿਰਮਾਣ ਵਿਗਿਆਨੀਆਂ ਨੇ ਕੀਤਾ।

ਗਲੋਬਲ ਟਾਈਮਜ਼ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਤੋਂ ਦੱਸਿਆ ਕਿ ਜੇ ਉੱਚ ਗੁਣਵੱਤਾ ਦੇ ਵਾਇਰਸ ਸੀਕਵੈਂਸ 'ਤੇ ਦੋਸ਼ ਲੱਗ ਸਕਦੇ ਹਨ ਤਾਂ ਐੱਚਆਈਵੀ ਦੀ ਖੋਜ ਕਰਨ ਵਾਲੇ ਲੁਕ ਐਂਟੋਨੀ ਮੋਂਟਗੀਨੀਅਰ ਨੂੰ ਵੀ ਕੌਮਾਂਤਰੀ ਏਡਜ਼ ਮਹਾਮਾਰੀ ਲਈ ਜ਼ਿੰਮੇਵਾਰ ਮੰਨਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਮੈਡੀਕਲ ਨੋਬਲ ਪੁਰਸਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਸੀ।

ਇਸ ਬਿਆਨ 'ਤੇ ਫਾਕਸ ਨਿਊਜ਼ ਦੇ ਜਿਮ ਗੇਰਹਟ ਨੇ ਕਿਹਾ ਕਿ ਚੀਨੀ ਸਰਕਾਰ ਵੁਹਾਨ ਇੰਸਟੀਚਿਊਟ ਦੇ ਹਵਾਲੇ ਨਾਲ ਮਹਾਮਾਰੀ ਦੀ ਸਥਿਤੀ ਬਿਆਨ ਕਰ ਰਹੀ ਹੈ। ਹਾਟ ਏਅਰ ਦੇ ਜੈਜ਼ ਸ਼ਾਅ ਨੇ ਕਿਹਾ ਕਿ ਪਹਿਲੀ ਵਾਰ ਖ਼ਬਰ ਪੜ੍ਹ ਕੇ ਲੱਗਾ ਕਿ ਕੋਈ ਖ਼ਰਾਬ ਚੁਟਕਲਾ ਹੈ। ਉਨ੍ਹਾਂ ਅਖ਼ਬਾਰ 'ਚ ਲਿਖਿਆ ਕਿ ਵਾਇਰਸ ਦਾ ਜਨਮ ਵੁਹਾਨ ਦੀ ਲੈਬ 'ਚ ਹੋਇਆ, ਇਹ ਗੱਲ ਏਨੀ ਸੁਭਾਵਿਕ ਹੈ ਕਿ ਇਸ ਨੂੰ ਐੱਨਆਈਐੱਚ, ਡਬਲਯੂਐੱਚਓ ਅਤੇ ਅਮਰੀਕੀ ਵਿਗਿਆਨੀ ਡਾ. ਫਾਸੀ ਨੇ ਵੀ ਮੰਨ ਲਿਆ।

ਘਟੋ-ਘੱਟ ਇਸ ਗੱਲ ਦੀ ਜਾਂਚ ਤਾਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਕਿਸੇ ਵੀ ਚਮਗਿੱਦੜ 'ਚ ਅਜਿਹਾ ਇਕ ਵੀ ਵਾਇਰਸ ਨਹੀਂ ਮਿਲਿਆ, ਇਸ ਲਈ ਚੀਨ ਦੀ ਇਸ ਦਲੀਲ ਨੂੰ ਬਸ ਮਜ਼ਾਕ ਹੀ ਸਮਿਝਆ ਜਾ ਸਕਦਾ ਹੈ।

Posted By: Sunil Thapa