ਸ਼ਿੰਘਾਈ, ਏਪੀ : ਤੂਫਾਨ 'ਇਨ-ਫਾ' ਨੇ ਚੀਨ ਦੇ ਤੱਟ ਭਾਵ ਸ਼ਿੰਘਾਈ ਦੇ ਦੱਖਣ 'ਚ ਐਤਵਾਰ ਨੂੰ ਦਸਤਕ ਦੇ ਦਿੱਤੀ। ਇਸ ਤੋਂ ਪਹਿਲਾਂ ਸਾਰੀਆਂ ਏਅਰਲਾਈਨਜ਼ ਦੀਆਂ ਉਡਾਨਾਂ ਤੇ ਟ੍ਰੇਨ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ। ਨਾਲ ਹੀ ਲੋਕਾਂ ਨੂੰ ਘਰ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਸਰਕਾਰੀ ਟੀਵੀ ਨੇ ਰਾਸ਼ਟਰੀ ਮੌਸਮ ਏਜੰਸੀ ਦੇ ਹਵਾਲੇ ਤੋਂ ਦੱਸਿਆ ਕਿ ਤੂਫਾਨ ਨੇ ਝੇਜਿਆਂਗ ਸੂਬੇ ਦੇ ਝੋਓਸ਼ਾਨ 'ਚ ਦਸਤਕ ਦਿੱਤੀ ਹੈ। ਉਸ ਨੇ 250-350 ਮਿਲੀ. (10 ਤੋਂ 14) ਤਕ ਬਾਰਿਸ਼ ਦਾ ਅੰਦਾਜ਼ਾ ਲਾਇਆ ਹੈ। ਬਿਊਰੋ ਨੇ ਕਿਹਾ ਲੋਕਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਤੂਫਾਨ ਨਾਲ ਤਾਈਵਾਨ 'ਚ ਬਾਰਿਸ਼ ਹੋਈ ਹੈ ਤੇ ਦਰੱਖਤ ਤਕ ਉਖੜ ਗਏ ਪਰ ਕਿਸ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ। ਇਸ ਦੌਰਾਨ 155 ਤੋਂ ਲੈ ਕੇ 191 ਕਿਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ।

ਸਰਕਾਰੀ ਟੀਵੀ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਸ਼ਿੰਘਾਈ ਦੇ ਪੁਡੌਂਗ ਤੇ ਹੌਂਗਕਿਆਓ ਹਵਾਈ ਅੱਡਿਆਂ 'ਤੇ ਸੈਂਕੜੇ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਭਾਵ ਸੋਮਵਾਰ ਨੂੰ ਹੋਰ ਉਡਾਨਾਂ ਰੱਦ ਹੋਣ ਦੀ ਸੰਭਾਵਨਾ ਹੈ। ਸ਼ਿੰਘਾਈ ਨੇ ਪਾਰਕਾਂ ਤੇ ਇਕ ਮਸ਼ਹੂਰ ਸੈਲਾਨੀ ਥਾਂ ਨੂੰ ਬੰਦ ਕਰ ਦਿੱਤਾ ਹੈ। ਸ਼ਿੰਘਾਈ ਦੇ ਦੱਖਣ-ਪੱਛਮ ਹੌਂਗਝਓ 'ਚ ਕੌਮਾਂਤਰੀ ਹਵਾਈ ਅੱਡਿਆਂ ਨੇ ਵੀ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ।

Posted By: Ravneet Kaur