ਜੇਐੱਨਐੱਨ, ਪੀਟੀਆਈ : ਕੋਰੋਨਾ ਵਾਇਰਸ ਪੈਦਾ ਹੋਣ ਦੀ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਚੀਨ ਨੇ ਮੁੜ ਤੋਂ ਝੂਠ ਨੂੰ ਦੁਨੀਆ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ। ਕਿਹਾ ਕਿ ਵੁਹਾਨ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਪ੍ਰਕਾਸ਼ 'ਚ ਆਉਣ ਦਾ ਮਤਲਬ ਇਹ ਨਹੀਂ ਕਿ ਉੱਥੇ ਹੀ ਕੋਰੋਨਾ ਵਾਇਰਸ ਪੈਦਾ ਹੋਇਆ ਹੈ। ਸੰਭਵ ਹੈ ਕਿ ਆਯਾਤ ਕੀਤੀ ਜਾਣ ਵਾਲੀ ਭੋਜਨ ਦੀ ਚੀਜ ਰਾਹੀਂ ਇਹ ਚੀਨ ਆਇਆ ਹੋਵੇ ਤੇ ਫਿਰ ਉੱਥੇ ਫੈਲ ਗਿਆ ਹੋਵੇ। ਉਦਾਹਰਨ ਲਈ ਭਾਰਤ ਤੋਂ ਚੀਨ ਆਏ ਮੱਛਲੀ ਦੇ ਪੈਕ 'ਤੇ ਕੁਝ ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਮਿਲਿਆ ਸੀ।

ਚੀਨ ਦਾ ਸਰਕਾਰ ਮੀਡੀਆ ਕੋਰੋਨਾ ਵਾਇਰਸ ਪੈਦਾ ਹੋਣ ਨੂੰ ਲੈ ਕੇ ਪ੍ਰਚਾਰ 'ਚ ਜੁਟ ਗਿਆ ਹੈ। ਹੁਣ ਉਹ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਸੰਕ੍ਰਮਣ ਸ਼ੁਰੂ ਹੋਣ ਦੀ ਸਚਾਈ ਨੂੰ ਪਲਟਨ ਦੀ ਕੋਸ਼ਿਸ਼ 'ਚ ਜੁਟਿਆ ਹੈ। ਸਾਲ ਭਰ ਪਹਿਲਾਂ ਵੁਹਾਨ ਦੇ ਵਾਇਰਾਲਾਜੀ ਸੰਸਥਾਨ ਜਾਂ ਮਾਂਸ ਬਾਜ਼ਾਰ ਤੋਂ ਕੋਰੋਨਾ ਵਾਇਰਸ ਫੈਲਿਆ ਸੀ। ਇਸ ਤੋਂ ਬਾਅਦ ਉਸ ਦਾ ਪ੍ਰਸਾਰ ਪੂਰੀ ਦੁਨੀਆ 'ਚ ਹੋਇਆ। ਚੀਨ ਨੇ ਕਈ ਹਫ਼ਤੇ ਪਹਿਲਾਂ ਇਸ ਸਚਾਈ ਨੂੰ ਨਕਾਰਣ ਦੀ ਭੂਮਿਕਾ ਬਣਾਉਣੀ ਸ਼ੁਰੂ ਕੀਤੀ। ਹੁਣ ਉਹ ਆਪਣੇ ਮੀਡੀਆ ਰਾਹੀਂ ਜ਼ੋਰਾਂ-ਸ਼ੋਰਾ ਨਾਲ ਇਹ ਝੂਠ ਪ੍ਰਚਾਰਿਤ ਕਰਨ 'ਚ ਜੁੱਟ ਗਿਆ ਹੈ ਕਿ ਕੋਰੋਨਾ ਵਾਇਰਸ ਕਿਸੇ ਹੋਰ ਦੇਸ਼ 'ਚ ਪੈਦਾ ਹੋਇਆ ਤੇ ਉਥੋਂ ਚੀਨ ਆਇਆ।

ਵਿਦੇਸ਼ ਮੰਤਰਾਲੇ ਨੇ ਕਿਹਾ- ਇਹ ਜ਼ਰੂਰੀ ਨਹੀਂ ਕਿ ਵਾਇਰਸ ਚੀਨ 'ਚ ਪੈਦਾ ਹੋਇਆ ਹੋਵੇ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਸ਼ੁੱਕਰਵਾਰ ਇਸ ਝੂਠੀ ਚਰਚਾ 'ਤੇ ਆਪਣੀ ਮੋਹਰ ਲੱਗਾ ਦਿੱਤੀ। ਬੁਲਾਰਾ ਝਾਓ ਲਿਜਿਅਨ ਨੇ ਕਿਹਾ, ਚੀਨ 'ਚ ਕੋਰੋਨਾ ਵਾਇਰਸ ਸੰਕ੍ਰਮਣ ਦਾ ਪਹਿਲਾ ਮਾਮਲਾ ਮਿਲਿਆ ਪਰ ਇਹ ਜ਼ਰੂਰੀ ਨਹੀਂ ਕਿ ਵਾਇਰਸ ਇੱਥੇ ਪੈਦਾ ਹੋਇਆ ਹੋਵੇ। ਵਾਇਰਸ ਕਿਸੇ ਹੋਰ ਦੇਸ਼ 'ਚ ਪੈਦਾ ਹੋ ਕੇ ਚੀਨ ਵੀ ਆ ਸਕਦਾ ਹੈ।

Posted By: Amita Verma