ਬੀਜਿੰਗ, ਰਾਇਟਰਜ਼ : ਚੀਨ ਸਰਕਾਰ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਲੈ ਕੇ ਚਿੰਤਤ ਹਨ। ਲੂਨਰ ਨਵਾਂ ਸਾਲ ਫੈਸਟੀਵਲ 'ਚ ਚੀਨੀ ਸਰਕਾਰ ਨੂੰ ਸੰਕ੍ਰਮਣ ਵੱਧਣ ਦਾ ਖ਼ਦਸ਼ਾ ਹੈ। ਇਸ ਫੈਸਟੀਵਲ ਦੌਰਾਨ ਲੱਖਾਂ ਲੋਕਾਂ ਦੇ ਯਾਤਰਾ ਕਰਨ ਦੀ ਉਮੀਦ ਹੈ। ਇਸ ਨੂੰ ਦੇਖਦੇ ਹੋਏ ਚੀਨੀ ਸਰਕਾਰ ਇਨ੍ਹਾਂ ਯਾਤਰੀਆਂ ਲਈ ਕੋਰੋਨਾ ਟੈਸਟ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ।

ਅੱਜ ਵੀ ਪੂਰੀ ਦੁਨੀਆ ਇਸ ਜਾਨਲੇਵਾ ਵਾਇਰਸ ਨਾਲ ਜੂਝ ਰਹੀ ਹੈ। ਸੰਕ੍ਰਮਿਤ ਦੇਸ਼ਾਂ ਦੀ ਲਿਸਟ 'ਚ ਸਭ ਤੋਂ ਜ਼ਿਆਦਾ ਸੰਕ੍ਰਮਿਤ ਦੇਸ਼ ਅਮਰੀਕਾ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਸੰਕ੍ਰਮਿਤ ਦੇਸ਼ ਭਾਰਤ ਹੈ। ਅਮਰੀਕਾ ਵੱਲੋਂ ਲਗਾਤਾਰ ਚੀਨ 'ਤੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਾਉਣ ਦਾ ਦੋਸ਼ ਲਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਚੀਨ 'ਚ ਇਕ ਵਾਰ ਕੋਰੋਨਾ ਦਾ ਸੰਕ੍ਰਮਣ ਵੱਧ ਰਿਹਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਰਾਜਧਾਨੀ ਬੀਜਿੰਗ ਦੇ ਜਿਲਿਨ ਸੂਬਾ ਤੇ ਹੇਈਲੋਂਗਜਿਯਾਂਗ ਦੇ ਆਲੇ-ਦੁਆਲੇ ਹੇਬਈ ਸੂਬੇ ਹਾਲ ਹੀ ਦੇ ਹਫ਼ਤਿਆਂ 'ਚ ਲਾਕਡਾਊਨ ਲਾਇਆ ਗਿਆ ਹੈ।

Posted By: Ravneet Kaur