ਜੇਐੱਨਐੱਨ, ਨਵੀਂ ਦਿੱੱਲੀ : China New Virus ਚੀਨ ਦੇ ਵਿਗਿਆਨੀਆਂ ਨੇ ਇਕ ਨਵਾਂ ਫਲੂ ਵਾਇਰਸ ਦਾ ਪਤਾ ਲਗਾਇਆ ਹੈ, ਜੋ ਮਹਾਮਾਰੀ ਦਾ ਰੂਪ ਧਾਰਨ ਕਰ ਸਕਦਾ ਹੈ। ਨਵੀਂ ਸਰਚ ਅਨੁਸਾਰ ਨਵੇਂ ਫਲੂ ਸਟ੍ਰੇਨ, ਜਿਸ ਨੂੰ ਖੋਜੀ G4 EA H1N1 ਦਾ ਨਾਮ ਲੈ ਰਹੇ ਹਨ, ਪਛਾਣ ਉਸ ਸਮੇਂ ਹੋਈ ਜਦ ਪੂਰੀ ਦੁਨੀਆ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਮਾਰੀ ਨਾਲ ਜੁੜ ਰਿਹਾ ਹੈ। ਕੋਵਿਡ-19 ਨਾਲ ਹੁਣ ਤਕ ਪੂਰੀ ਦੁਨੀਆ 'ਚ ਕਰੀਬ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ 'ਚ ਪਾਇਆ ਗਿਆ ਫਲੂ, 2009 'ਚ ਆਏ ਸਵਾਈਨ ਫਲੂ ਦੀ ਤਰ੍ਹਾਂ ਹੀ ਹੈ, ਹਾਲਾਂਕਿ ਇਸ 'ਚ ਕੁਝ ਬਦਲਾਅ ਦੇਖਿਆ ਗਿਆ ਹੈ।

ਨੈਸ਼ਨਲ ਅਕੈਡਮੀ ਆਫ਼ ਸਾਂਈਸੇਜ਼ ਅਨੁਸਾਰ ਫਲੂ ਦੇ ਇਸ ਨਵੇਂ ਸਟ੍ਰੇਨ 'ਚ ਇਨਸਾਨਾਂ ਨੂੰ ਬੁਰੀ ਤਰ੍ਹਾਂ ਸੰਕ੍ਰਮਿਤ ਕਰਨ ਦੀ ਸਮਰੱਥਾ ਹੈ। ਸ਼ੁਰੂਆਤੀ ਖੋਜ 'ਚ ਮਿਲੀ ਜਾਣਕਾਰੀ ਅਨੁਸਾਰ ਇਹ ਸਟ੍ਰੇਨ ਸੂਰਾਂ 'ਚ ਪਾਇਆ ਜਾਂਦਾ ਹੈ, ਪਰ ਇਹ ਇਨਸਾਨਾਂ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ। ਖੋਜਕਾਰ ਇਸ ਗੱਲ ਨੂੰ ਲੈ ਕੇ ਵੱਡੀ ਚਿੰਤਾ 'ਚ ਹੈ ਕਿ ਇਹ ਵਾਇਰਸ ਰੂਪ ਬਦਲ ਸਕਦਾ ਹੈ ਤੇ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ 'ਚ ਬਹੁਤ ਅਸਾਨੀ ਨਾਲ ਫੈਲ ਸਕਦਾ ਹੈ ਤੇ ਕੋਰੋਨਾ ਵਾਇਰਸ ਦੀ ਤਰ੍ਹਾਂ ਇਕ ਮਹਾਮਾਰੀ ਦਾ ਰੂਪ ਲੈ ਸਕਦਾ ਹੈ।

ਵਿਗਿਆਨੀਆਂ ਅਨੁਸਾਰ ਇਸ ਵਾਇਰਸ 'ਚ ਉਹ ਸਾਰੇ ਲੱਛਣ ਹਨ ਜੋ ਦੱਸਦੇ ਹਨ ਕਿ ਇਹ ਇਨਸਾਨ ਨੂੰ ਸੰਕ੍ਰਮਿਤ ਕਰ ਸਕਦਾ ਹੈ। ਇਸ ਲਈ ਇਸ ਵਾਇਰਸ 'ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਨਾਲ ਹੀ ਕਿਉਂਕਿ ਇਹ ਇਕ ਵਾਇਰਸ ਨਵਾਂ ਹੈ, ਇਸ 'ਚ ਕੋਈ ਛੋਟ ਨਹੀਂ ਮਿਲੇਗੀ। ਜਰਨਲ 'ਚ ਰਿਸਰਚਰਜ਼ ਨੇ ਕਿਹਾ ਕਿ ਸੂਰਾਂ 'ਚ ਵਾਇਰਸ ਨੂੰ ਨਿਰੰਯਤਰ ਕਰਨ ਦੇ ਉਪਾਅ ਤੇ ਸੂਰ ਉਦਯੋਗ ਦੇ ਕਰਮਚਾਰੀਆਂ ਦੀ ਨਜ਼ਦੀਕੀ ਨਿਗਰਾਨੀ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਵਾਇਰਸ ਲਈ ਟੀਕਾ ਵਿਕਸਿਤ ਕਰਨ ਲਈ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

Posted By: Sarabjeet Kaur