ਬੀਜਿੰਗ, ਰਾਇਟਰਜ਼ : ਅਲੀਬਾਬਾ ਦੇ ਫਾਊਂਡਰ ਜੈਕ ਮਾ ਚੀਨ ਪਰਤ ਆਏ ਹਨ ਤੇ ਉਨ੍ਹਾਂ ਨੇ ਹਾਂਗਜ਼ੋ ਸ਼ਹਿਰ ਵਿਚ ਸਥਾਪਿਤ ਇਕ ਸਕੂਲ ਦਾ ਦੌਰਾ ਕੀਤਾ। ਸੂਤਰਾਂ ਦੇ ਹਵਾਲੇ ਨਾਲ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਰਿਪੋਰਟ ਅਨੁਸਾਰ ਜੈਕ ਮਾ ਆਂਟ ਗਰੁੱਪ (Ant Group) ਨੇ ਕਥਿਤ ਤੌਰ 'ਤੇ ਸਕੂਲ ਨਾਲ ਸਿੱਖਿਆ ਤੇ ਚੈਟਜੀਪੀਟੀ ਤਕਨਾਲੋਜੀ ਬਾਰੇ ਚਰਚਾ ਕੀਤੀ। ਅਲੀਬਾਬਾ ਸਾਊਥ ਚਾਈਨਾ ਮਾਰਨਿੰਗ ਪੋਸਟ ਦਾ ਮਾਲਕ ਹੈ। ਖ਼ਬਰਾਂ ਤੋਂ ਬਾਅਦ ਅਲੀਬਾਬਾ ਦੇ ਸ਼ੇਅਰਾਂ 'ਚ 4% ਤੋਂ ਜ਼ਿਆਦਾ ਦਾ ਵਾਧਾ ਹੋਇਆ।

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਅਰਬਪਤੀ ਕਾਰੋਬਾਰੀ, ਜੋ ਕਿ ਇਕ ਸਾਬਕਾ ਅੰਗਰੇਜ਼ੀ ਅਧਿਆਪਕ ਹੈ, ਹਾਂਗਕਾਂਗ 'ਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਚੀਨ ਵਾਪਸ ਪਰਤਿਆ ਹੈ, ਜਿੱਥੇ ਉਸਨੇ ਦੋਸਤਾਂ ਨਾਲ ਮੁਲਾਕਾਤ ਕੀਤੀ ਤੇ ਆਰਟ ਬੇਸਲ 'ਚ ਸੰਖੇਪ ਵਿੱਚ ਹਾਜ਼ਰੀ ਭਰੀ।

ਸੋਮਵਾਰ ਨੂੰ ਮਾ ਨੇ ਯਾਂਗਹੂ ਸਕੂਲ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਹ ਸਕੂਲ ਕਿੰਡਰਗਾਰਟਨ ਤੋਂ ਹਾਈ ਸਕੂਲ ਤਕ ਹੈ, ਇਸ ਨੂੰ 2017 ਵਿਚ ਅਲੀਬਾਬਾ ਦੇ ਸੰਸਥਾਪਕਾਂ ਵੱਲੋਂ ਫੰਡ ਦਿੱਤਾ ਗਿਆ ਸੀ। ਮਾਂ ਨੂੰ ਪੇਂਟਿੰਗ ਤੇ ਕਲਾ ਪ੍ਰਤੀ ਬੇਹੱਦ ਜਨੂਨੀ ਮੰਨਿਆ ਜਾਂਦਾ ਹੈ।

2019 'ਚ ਅਲੀਬਾਬਾ ਦੇ ਚੇਅਰਮੈਨ ਅਹੁਦੇ ਤੋਂ ਹੋਏ ਸੀ ਸੇਵਾਮੁਕਤ

ਮਾ ਆਪਣੇ 55ਵੇਂ ਜਨਮਦਿਨ 'ਤੇ 2019 ਵਿਚ ਅਲੀਬਾਬਾ ਦੇ ਚੇਅਰਮੈਨ ਵਜੋਂ ਸੇਵਾਮੁਕਤ ਹੋਏ। ਇਸ ਤੋਂ ਬਾਅਦ ਖੇਤੀਬਾੜੀ ਤਕਨਾਲੋਜੀ ਬਾਰੇ ਜਾਣਨ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੇ ਯਾਤਰਾ ਪ੍ਰੋਗਰਾਮ ਦਾ ਚੀਨ 'ਤੇ ਨਜ਼ਰ ਰੱਖਣ ਵਾਲਿਆਂ ਵੱਲੋਂ ਬਾਰੀਕੀ ਨਾਲ ਪਾਲਣ ਕੀਤਾ ਜਾਂਦਾ ਹੈ।

Posted By: Seema Anand