ਬੀਜਿੰਗ , ਪੀਟੀਆਈ : ਚੀਨ ਵਿਚ ਤੇਜ਼ੀ ਨਾਲ ਵੱਧਦੇ ਕੋਰੋਨਾ ਕਾਰਨ ਭਾਰਤੀ ਦੂਤਘਰ ਵਿਚ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਨੂੰ ਸੀਮਤ ਕਰ ਦਿੱਤਾ ਗਿਆ ਹੈ।

ਚੀਨ ਦੀ ਰਾਜਧਾਨੀ ਬੀਜਿੰਗ ਅਤੇ ਉਸ ਦੇ ਆਸਪਾਸ ਦੇ ਸ਼ਹਿਰਾਂ ਵਿਚ ਕੋਰੋਨਾ ਦਾ ਕਹਿਰ ਪਿਛਲੇ ਕੁਝ ਦਿਨਾਂ ਵਿਚ ਤੇਜ਼ੀ ਨਾਲ ਫਿਰ ਸ਼ੁਰੂ ਹੋ ਗਿਆ ਹੈ। ਇੱਥੇ ਕਈ ਸ਼ਹਿਰਾਂ ਵਿਚ ਲਾਕਡਾਊਨ ਲਗਾਇਆ ਗਿਆ ਹੈ। ਭਾਰਤੀ ਦੂਤਘਰ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਵਾਰ ਗਣਤੰਤਰ ਦਿਵਸ ਸਮਾਗਮ ਵਿਚ ਝੰਡਾ ਚਾੜ੍ਹਨ ਦੀ ਰਸਮ ਦੌਰਾਨ ਕੇਵਲ ਸਟਾਫ ਹੀ ਮੌਜੂਦ ਰਹੇਗਾ। ਆਮ ਤੌਰ 'ਤੇ ਇਸ ਵਿਚ ਦੂਤਘਰ ਦੇ ਇਲਾਵਾ ਸ਼ਹਿਰ ਵਿਚ ਰਹਿਣ ਵਾਲੇ ਪਰਵਾਸੀ ਭਾਰਤੀ ਵੀ ਹਿੱਸਾ ਲੈਂਦੇ ਸਨ। ਕੋਰੋਨਾ ਨੂੰ ਦੇਖਦੇ ਹੋਏ ਹੁਣ ਕੇਵਲ ਕਰਮਚਾਰੀ ਅਤੇ ਅਧਿਕਾਰੀ ਹੀ ਝੰਡਾ ਚਾੜ੍ਹਨ ਦੀ ਰਸਮ ਵਿਚ ਹਿੱਸਾ ਲੈਣਗੇ। ਕੋਰੋਨਾ ਵਾਇਰਸ ਦੀ ਚੀਨ ਤੋਂ ਸ਼ੁਰੂਆਤ ਹੋਣ ਤੋਂ ਬਾਅਦ ਇੱਥੇ ਮਹਾਮਾਰੀ 'ਤੇ ਕਾਫ਼ੀ ਹੱਦ ਤਕ ਕਾਬੂ ਪਾ ਲਿਆ ਗਿਆ ਸੀ। ਜਦੋਂ ਫਿਰ ਬੀਜਿੰਗ ਅਤੇ ਆਸਪਾਸ ਦੇ ਸ਼ਹਿਰਾਂ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਹਰ ਪੱਧਰ 'ਤੇ ਸਾਵਧਾਨੀ ਵਰਤੀ ਜਾ ਰਹੀ ਹੈ। ਨਵੀਆਂ ਪਾਬੰਦੀਆਂ ਵਿਚਕਾਰ ਗਣਤੰਤਰ ਦਿਵਸ ਸਮਾਗਮ 'ਤੇ ਵੀ ਕੋਰੋਨਾ ਦਾ ਕਾਲਾ ਪਰਛਾਵਾਂ ਰਹੇਗਾ।