ਬੀਜਿੰਗ, ਚੀਨ। ਚੀਨ ਨੇ ਦੇਸ਼ 'ਚ ਕੰਮ ਕਰਨ ਵਾਲੇ ਵਿਦੇਸ਼ੀ ਸਮਾਚਾਰ ਸੰਗਠਨਾਂ ਦੇ ਇਕ ਵਰਗ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਉੱਥੇ ਦੇ ਨਾਗਰਿਕ ਇਨ੍ਹਾਂ ਸੰਗਠਨਾਂ ਦੀਆਂ ਵੈੱਬਸਾਈਟਾਂ ਦੀਆਂ ਖ਼ਬਰਾਂ ਦੇਖ ਤੇ ਪੜ੍ਹ ਨਹੀਂ ਸਕਣਗੇ। ਪਾਬੰਦੀਸ਼ੁਦਾ ਵੈੱਬਸਾਈਟਾਂ 'ਚ ਬੀਬੀਸੀ, ਬਲੂਮਬਰਗ, ਦਿ ਗਾਰਡੀਅਨ, ਦਿ ਨਿਊਯਾਰਕ ਟਾਈਮਜ਼, ਦਿ ਵਾਲ ਸਟ੍ਰੀਟ ਜਨਰਲ, ਵਾਸ਼ਿੰਗਟਨ ਪੋਸਟ ਤੇ ਯੋਮੀਯੂਰੀ ਸਿਮਬਨ ਆਦਿ ਸ਼ਾਮਲ ਹੈ।

ਪ੍ਰੈੱਸ 'ਤੇ ਨਿਗਰਾਨੀ ਰੱਖ ਵਾਲੀ ਸੰਸਥਾ Foreign Correspondents' Club of China (ਐੱਫਸੀਸੀਸੀ) ਨੇ ਇਕ ਬਿਆਨ 'ਚ ਕਿਹਾ, ਦਰਅਸਲ ਚੀਨ ਦੇ ਨਾਗਰਿਕ ਹੁਣ 215 ਅੰਤਰਰਾਸ਼ਟਰੀ ਸਮਚਾਰ ਏਜੰਸੀ ਸੰਗਠਨਾਂ 'ਚੋਂ 23 ਫ਼ੀਸਦੀ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਨ੍ਹਾਂ ਸਮਾਚਾਰ ਸੰਗਠਨਾਂ ਦੇ ਪੱਤਰਕਾਰ ਚੀਨ 'ਚ ਕੰਮ ਕਰਦੇ ਹਨ। ਐੱਫਸੀਸੀਸੀ ਨੇ ਦੱਸਿਆ ਕਿ ਮੁੱਖ ਤੌਰ 'ਤੇ ਅੰਗਰੇਜ਼ੀ 'ਚ ਕੰਮ ਕਰਨ ਵਾਲੀਆਂ 31 ਫ਼ੀਸਦੀ ਸਮਾਚਾਰ ਸੰਗਠਨਾਂ 'ਤੇ ਰੋਕ ਲਗਾਈ ਗਈ ਹੈ।

ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਮਾਇਕਰੋਸਾਫ਼ਟ ਦਾ ਸਰਚ ਇੰਜਨ ਬਿੰਗ ਚੀਨ 'ਚ ਨਹੀਂ ਖੁੱਲ੍ਹਿਆ ਸੀ। ਉਦੋਂ ਵੀ ਲੋਕਾਂ ਨੂੰ ਲੱਗਾ ਸੀ ਕਿ ਕਿਤੇ ਇਹ ਨਵੀਂ ਵਿਦੇਸ਼ੀ ਵੈੱਬਸਾਈਟ ਨਾ ਹੋਵੇ ਜਿਸ 'ਤੇ ਚੀਨ ਦੇ ਸੈਂਸਰ ਨੇ ਪਾਬੰਦੀ ਲਗਾ ਦਿੱਤੀ ਹੋਵੇ। ਚੀਨ 'ਚ ਬਿੰਗ ਸਰਚ ਇੰਜਨ ਦੇ ਯੂਆਰਐੱਲ 'ਸੀਐੱਨ ਡਾਟ ਬਿੰਗ ਡਾਟ ਕਾਮ' ਨੂੰ ਖੋਲ੍ਹਣ 'ਤੇ ਗ਼ਲਤ ਪਤਾ (ਐਰਰ) ਦਾ ਸੰਦੇਸ਼ ਦਿਖਾਈ ਦੇ ਰਿਹਾ ਸੀ।

ਜ਼ਿਕਰਯੋਗ ਹੈ ਕਿ ਚੀਨ 'ਚ ਪਹਿਲਾਂ ਤੋਂ ਹੀ ਗੂਗਲ, ਫੇਸਬੁੱਕ ਤੇ ਯੂਟਿਊਬ ਵਰਗੀਆਂ ਸਾਈਟਾਂ 'ਤੇ ਬੈਨ ਲੱਗਿਆ ਹੋਇਆ ਹੈ। ਇੱਥੋਂ ਤਕ ਕਿ ਚੀਨ ਦੇ ਲੋਕ ਟਵਿੱਟਰ ਦਾ ਵੀ ਇਸਤੇਮਾਲ ਨਹੀਂ ਕਰ ਸਕਦੇ। ਚੀਨ 'ਚ ਸਰਚ ਇੰਜਨ ਲਈ ਲੋਕ ਬਾਇਡੂ ਤੇ ਸੋਸ਼ਲ ਮੀਡੀਆ ਸਾਈਟਸ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ।

Posted By: Akash Deep