ਬੀਜਿੰਗ, ਪੀਟੀਆਈ : China Coal Mine Explosion ਚੀਨ ’ਚ ਕੋਲਾ ਖਾਨ ਧਮਾਕੇ ’ਚ 15 ਜਣਿਆਂ ਦੀ ਮੌਤ ਹੋ ਗਈ ਹੈ ਤੇ 9 ਜ਼ਖ਼ਮੀ। ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਮਰੇ ਹੋਏ ਲੋਕਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਹ ਹਾਦਸਾ ਕਿਸ ਤਰ੍ਹਾਂ ਹੋਇਆ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਕਦੋ ਹੋਇਆ ਹਾਦਸਾ

ਇਹ ਹਾਦਸਾ ਸੋਮਵਾਰ ਨੂੰ ਹੋਇਆ। ਕੋਲ ਖਾਨ ਸੁਰੱਖਿਅਤ ਅਧਿਕਾਰੀ ਸ਼ੰਕਸੀ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਾਰੇ ਲੋਕ ਕੋਲਾ ਕਾਨ ’ਚ ਕੰਮ ਕਰ ਰਹੇ ਸੀ।

ਜਨਵਰੀ ’ਚ ਵੀ ਹੋਇਆ ਸੀ ਹਾਦਸਾ

ਇਹ ਹਾਦਸਾ 25 ਜਨਵਰੀ 2019 ਨੂੰ ਵੀ ਹੋਇਆ ਸੀ। ਇਸ ਧਮਾਕੇ ’ਚ ਵੀ ਕਾਫ਼ੀ ਲੋਕਾਂ ਦੀ ਜਾਨ ਗਈ ਸੀ।

Posted By: Sarabjeet Kaur