v> ਬੀਜਿੰਗ, ਆਈਏਐੱਨਐੱਸ : ਚੀਨ 'ਚ ਲਗਾਤਾਰ ਮੰਗਲਵਾਰ ਨੂੰ ਕੋਵਿਡ-19 ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਇਮਪੋਟਿਡ ਮਾਮਲੇ ਹਨ ਭਾਵ ਦੇਸ਼ ਦੇ ਬਾਹਰੋਂ ਆਏ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਹੁਣ ਤਕ ਕੁੱਲ ਸੰਕ੍ਰਮਣ ਦੇ ਮਾਮਲੇ 1 ਹਜ਼ਾਰ 9 ਸੌ 49 ਹੋ ਗਏ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਕੁੱਲ 7 ਮਾਮਲਿਆਂ 'ਚੋਂ ਚੀਨ ਦੇ ਮੰਗੋਲੀਆ ਖੇਤਰ 'ਚ ਚਾਰ ਇਮਪੋਟਿਡ, ਸ਼ੰਕਸੀ ਸੂਬਾ, ਗੁਆਂਗਡੋਂਗ ਤੇ ਯੂਨਾਨ ਸੂਬੇ 'ਚੋਂ ਇਕ-ਇਕ ਮਾਮਲੇ ਰਿਪੋਰਟ ਕੀਤੇ ਗਏ ਹਨ। ਸਾਰੇ ਇਮਪੋਟਿਡ ਮਾਮਲਿਆਂ 'ਚੋਂ 1,877 ਲੋਕਾਂ ਨੂੰ ਸਿਹਤਮੰਦ ਹੋਣ ਲਈ ਡਿਸਚਾਰਜ ਕਰ ਦਿੱਤਾ ਗਿਆ ਹੈ 72 ਹਸਪਤਾਲ 'ਚ ਦਾਖਲ ਹਨ। ਇਸ 'ਚ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਇਮਪੋਟਿਡ ਮਾਮਲਿਆਂ 'ਚੋਂ ਇਕ ਵੀ ਮੌਤ ਦਾ ਮਾਮਲਾ ਨਹੀਂ ਹੈ।

Posted By: Ravneet Kaur