ਬੀਜਿੰਗ, ਏਪੀ : ਚੀਨ ’ਚ ਫੈਲੀ ਨਵੀਂ ਬਿਮਾਰੀ ਬਿਊਬਾਨਿਕ ਪਲੇਗ ਨਾਲ ਇਕ ਹੋਰ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਚੀਨ ਨੇ ਪੱਛਮੀ ਮੰਗੋਲੀਆ ’ਚ ਇਕ 15 ਸਾਲ ਦੇ ਲੜਕੇ ਦੀ ਬਿਊਬਾਨਿਕ ਪਲੇਗ ਕਾਰਨ ਮੌਤ ਹੋ ਗਈ। ਚੀਨ ਦੇ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਕਿ ਇਕ ਸੰਕ੍ਰਮਿਤ ਮਰਮੈਟ ਜਾਨਵਰ ਦਾ ਮਾਸ ਖਾਣ ਕਾਰਨ ਇਸ ਲੜਕੇ ਦੀ ਮੌਤ ਹੋਈ ਹੈ। ਚੀਨੀ ਸਿਹਤ ਮੰਤਰਾਲੇ ਦੇ ਬੁਲਾਰੇ ਨਾਰੰਗੇਰੇਲ ਦਾਰਜ ਨੇ ਦੱਸਿਆ ਕਿ ਦੋ ਹੋਰ ਲੜਕਿਆਂ ਨੇ ਵੀ ਸੰਕ੍ਰਮਿਤ ਮਰਮੈਟ ਜਾਨਵਰ ਦਾ ਮਾਸ ਖਾਂਦਾ ਹੈ। ਫਿਲਹਾਲ ਇਨ੍ਹਾਂ ਦੋਨੋਂ ਲੜਕਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪਲੇਗ ਮਰਮੈਟ ਵੱਡੇ ਰੋਡੈਂਟਸ ’ਚ ਪਾਇਆ ਜਾਂਦਾ ਹੈ ਜੋ ਉੱਤਰੀ ਏਸ਼ੀਆਈ ਘਾਹ ਦੇ ਮੈਦਾਨ ’ਚ ਰਹਿੰਦੇ ਹਨ। ਇਸ ਤੋਂ ਇਲਾਵਾ ਇਹ ਕੁਝ ਹੋਰ ਜੰਗਲੀ ਜਾਨਵਰਾਂ ’ਚ ਵੀ ਪਾਇਆ ਜਾਂਦਾ ਹੈ ਜੋ ਮੰਗੋਲੀਆ ਉੱਤਰ ਪੱਛਮੀ ਚੀਨ ਤੇ ਪੂਰਬੀ ਰੂਸ ਦੇ ਇਲਾਕਿਆਂ ’ਚ ਰਹਿੰਦੇ ਹਨ। ਮੰਗੋਲੀਆ ਦੀ ਸਰਕਾਰ ਨੇ ਜਨਤਾ ਨੂੰ ਬਿਊਬਾਨਿਕ ਪਲੇਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਤੇ ਉਨ੍ਹਾਂ ਨੇ ਕਿਹਾ ਹੈ ਕਿ ਮਰਮੈਟ ਜਾਨਵਰ ਦਾ ਸ਼ਿਕਾਰ ਨਾ ਕਰੋ ਤੇ ਨਾ ਹੀ ਇਸ ਨੂੰ ਖਾਓ।

ਚੀਨ ਦੀ ਸਰਕਾਰੀ ਨਿਊਜ ਏਜੰਸੀ ਸਿਨਹੂਆ ਮੁਤਾਬਕ ਇਕ ਅਸੰਬੰਧਿਤ ਮਾਮਲੇ ’ਚ ਇਕ ਮਰੀਜ਼ ਜੋ ਚੀਨ ਦੇ ਉੱਤਰੀ ਖੇਤਰ ਇਨਰ ਮੰਗੋਲੀਆ ’ਚ ਪਲੇਗ ਨਾਲ ਸੰਕ੍ਰਮਿਤ ਸੀ ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਨਿਊਜ ਏਜੰਸੀ ਸਿਨਹੂਆ ਨੇ ਕਿਹਾ ਹੈ ਜਿਨ੍ਹਾਂ 15 ਲੋਕਾਂ ਦਾ ਇਸ ਮਰੀਜ਼ ਨਾਲ ਸੰਪਰਕ ਸੀ ਉਨ੍ਹਾਂ ਨੇ ਐਤਵਾਰ ਕੁਆਰੰਟਾਈਨ ’ਚੋਂ ਛੱਡ ਦਿੱਤਾ ਗਿਆ। ਏਜੰਸੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਉੱਚ ਪੱਧਰ ਦੀ ਐਂਮਰਜੈਂਸੀ ਪ੍ਰਤੀਕਿਰਿਆ ਨੂੰ ਸਮਾਪਤ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਇਕ ਅਧਿਕਾਰਕ ਐਲਾਨ ’ਚ ਕਿਹਾ ਸੀ ਕਿ ਇਨਰ ਮੰਗੋਲੀਆ ਦੇ ਬੇਨਨੂਰ ਖੇਤਰ ’ਚ ਲੋਕਾਂ ਲਈ ਇਕ ਚਿਤਾਵਨੀ ਹੈ ਕਿ ਉਹ ਮਰਮੈਟ ਖਾਣ ਤੋਂ ਬਚੋ। ਇਸ ਚਿਤਾਵਨੀ ਨੂੰ 2020 ਦੇ ਅੰਤ ਤਕ ਲਾਗੂ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਉੱਤਰੀ ਚੀਨ ਦੇ ਇਕ ਸ਼ਹਿਰ ’ਚ ਬਿਊਬਾਨਿਕ ਪਲੇਗ ਦੇ ਇਕ ਸ਼ੱਕੀ ਮਰੀਜ਼ ਦਾ ਮਾਮਲਾ ਆਇਆ ਸੀ। ਚੀਨ ਦੇ ਸਰਕਾਰੀ ਪੀਪਲਜ਼ ਡੇਲੀ ਆਨਲਾਈਨ ਦੀ ਇਕ ਰਿਪੋਰਟ ਮੁਤਾਬਕ ਆਂਤਰਿਕ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੂਰ ਸ਼ਹਿਰ ’ਚ ਬਿਊਬਾਨਿਕ ਪਲੇਗ ਨੂੰ ਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਗਈ। ਇਸ ਤੋਂ ਇਕ ਦਿਨ ਬਾਅਦ ਹਸਪਤਾਲ ’ਚ ਸ਼ੱਕੀ ਬਿਊਬਾਨਿਕ ਪਲੇਗ ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਹੀ ਇਲਾਕਿਆਂ ’ਚ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ।

Posted By: Ravneet Kaur