ਬੀਜਿੰਗ, ਏਐੱਨਆਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਦੌਰੇ ਤੋਂ ਚੀਨ ਚਿੜ੍ਹ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪੀਐੱਮ ਦੇ ਦੌਰੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੋਈ ਵੀ ਪੱਖ ਅਜਿਹਾ ਕੁਝ ਵੀ ਕਰੇ ਜਿਸ ਨਾਲ ਦੋਵਾਂ ਦੇਸ਼ਾਂ 'ਚ ਮਾਹੌਲ ਤੇ ਜ਼ਿਆਦਾ ਖਰਾਬ ਹੋਵੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ (Zhao Lijian) ਨੇ ਆਪਣੀ ਬ੍ਰਿਫਿੰਗ 'ਚ ਕਿਹਾ ਕਿ ਭਾਰਤ ਤੇ ਚੀਨ 'ਚ ਸਰਹੱਦ 'ਤੇ ਤਨਾਅ ਘੱਟ ਕਰਨ ਲਈ ਫ਼ੌਜ ਤੇ ਕੂਟਨੀਤਿਕ ਮਾਧਿਅਮ ਨਾਲ ਗੱਲਬਾਤ ਜਾਰੀ ਹੈ। ਇਸ ਸਮੇਂ ਕਿਸੇ ਵੀ ਪੱਖ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਦੋਵਾਂ ਦੇਸ਼ਾਂ 'ਚ ਹੋਰ ਤਣਾਅ ਵਾਧੇ।

ਜ਼ਿਕਰਯੋਗ ਹੈ ਕਿ ਲੱਦਾਖ 'ਚ ਚੀਨ ਸਰਹੱਦ ਵਿਵਾਦ 'ਚ ਪੀਐੱਮ ਮੋਦੀ ਸ਼ੁੱਕਰਵਾਰ ਸਵੇਰੇ ਸੀਡੀਐੱਸ ਜਨਰਲ ਬਿਪਿਨ ਰਾਵਤ ਨਾਲ ਅਚਾਨਕ ਲੇਹ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਫ਼ੌਜੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਉਤਸਾਹ ਵਧਾਇਆ। ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਅਸਲ ਕੰਟਰੋਲ ਰੇਖਾ 'ਤੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

Posted By: Rajnish Kaur