International news ਬੀਜਿੰਗ, ਆਈਏਐੱਨਐੱਸ : ਚੀਨ ਨੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਮੇਤ 28 ਅਧਿਕਾਰੀਆਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰੀਲੇ ਦੇ ਬੁਰਾਲੇ ਨੇ ਵੀਰਵਾਰ ਨੂੰ ਦਿੱਤੀ। ਚੀਨ ਦਾ ਕਹਿਣਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਬੀਜਿੰਗ ਦੀ ਪ੍ਰਭੂਸੱਤਾ ਦਾ ਉਲੰਘਣ ਕੀਤਾ।

ਪੋਂਪੀਓ ਦੇ ਇਲਾਵਾ ਹੋਰ ਅਧਿਕਾਰੀਆਂ ’ਚ ਸਾਬਕਾ ਆਰਥਿਕ ਸਲਾਹਕਾਰ ਪੀਟਰ ਨਵਾਰੋ, ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ, ਡੇਵਿਡ ਆਰ.ਸਟੀਲਵੇਲ, ਮੈਥਊ ਪੋਟਿੰਗਰ, ਸਾਬਕਾ ਸਿਹਤ ਮੰਤਰੀ ਐਲੇਕਸ ਅਜਾਰ, ਕੀਥ ਜੇ ਕ੍ਰਾਚ ਤੇ ਕੇਲੀ ਕ੍ਰਾਫਟ, ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਤੇ ਸਾਬਕਾ ਵ੍ਹਾਈਟ ਹਾਊਸ ਚੀਫ਼ ਰਣਨੀਤੀਕਾਰ ਸਟੀਫਨ ਨੇ ਬੈਨਨ ਦੇ ਨਾਂ ਪ੍ਰਮੁੱਖ ਹੈ।

ਜੋਅ ਬਾਇਡਨ ਪ੍ਰਸ਼ਾਸਨ ਨੇ ਪਹਿਲਾਂ ਹੀ ਚੀਨ ਤੇ ਪਾਕਿਸਤਾਨ ਦੇ ਪ੍ਰਤੀ ਆਪਣਾ ਰਵੱਈਆ ਸਪੱਸ਼ਟ ਕਰ ਦਿੱਤਾ ਸੀ। ਬਾਇਡਨ ਪ੍ਰਸ਼ਾਸਨ ਵੱਲੋ ਕਿਹਾ ਗਿਆ ਸੀ ਕਿ ਭਾਰਤ ’ਚ ਚੀਨ ਦੇ ਹਮਲਾਵਾਰ ਰਵੱਈਏ ਖ਼ਿਲਾਫ਼ ਤੇ ਕਸ਼ਮੀਰੀ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ’ਤੇ ਅਮਰੀਕੀ ਸਖ਼ਤੀ ਟਰੰਪ ਪ੍ਰਸ਼ਾਸਨ ਦੀ ਤਰ੍ਹਾਂ ਜਾਰੀ ਰਹੇਗੀ।

Posted By: Sarabjeet Kaur