ਨਵੀਂ ਦਿੱਲੀ : ਚੀਨ ਸੰਚਾਰ ਟੈਕਨੋਲੋਜੀ ਦੇ ਖੇਤਰ 'ਚ ਨਿੱਤ ਨਵੀਆਂ-ਨਵੀਆਂ ਖੋਜਾਂ ਕਰਦਾ ਰਹਿੰਦਾ ਹੈ। ਉਹ ਆਪਣੇ ਨੈੱਟਵਰਕ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦਾ ਇਸ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵੱਲੋਂ ਨਵੇਂ-ਨਵੇਂ ਉਪਗ੍ਰਹਿ ਭੇਜੇ ਜਾਂਦੇ ਰਹਿੰਦੇ ਹਨ। ਇਸ ਨੂੰ ਅੱਗੇ ਵੱਧਦੇ ਹੋਏ ਚੀਨ ਵੱਲੋਂ ਨਵਾਂ ਉਪਗ੍ਰਹਿ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚੀਨ ਇਸ ਲੜੀ 'ਚ 11 ਉਪਗ੍ਰਹਿ ਲਾਂਚ ਕਰ ਚੁੱਕਾ ਹੈ। ਮਾਰਚ-3 ਦੀ ਲੜੀ 'ਚ ਏ, ਬੀ, ਸੀ, ਡੀ ਤੇ ਈ ਤਕ ਉਪਗ੍ਰਹਿ ਲਾਂਚ ਕੀਤੇ ਜਾ ਚੁੱਕੇ ਹਨ।

ਸੈਟੇਲਾਈਟ ਲਾਂਚ ਸੈਂਟਰ ਤੋਂ ਕੀਤਾ ਗਿਆ ਲਾਂਚ

ਦੱਖਣ-ਪੱਛਮੀ ਚੀਨ ਦੇ ਸਿਚੁਆਨ ਪ੍ਰਾਂਤ ਨੂੰ ਝੀਚਾਂਗ ਦੇ ਜੀਚਾਂਗ ਸੈਟੇਲਾਈਟ ਲਾਂਚ ਸੈਂਟਰ 'ਚ ਲੌਗ ਮਾਰਚ-3 ਬੀ ਵਾਹਕ ਰਾਕੇਟ ਦੁਆਰਾ ਇਕ ਨਵੀਂ ਸੰਚਾਰ ਟੈਕਨੋਲੋਜੀ ਪ੍ਰਯੋਗ ਉਪਗ੍ਰਹਿ ਲਾਂਚ ਕੀਤਾ ਗਿਆ ਹੈ। ਉਪਗ੍ਰਹਿ ਦਾ ਉਪਯੋਗ ਮੁੱਖ ਰੂਪ ਨਾਲ ਮਲਟੀ-ਬੈਂਡ ਤੇ ਹਾਈ-ਸਪੀਡ ਲਈ ਕੀਤਾ ਜਾਵੇਗਾ।

Long March-3B carrier rocket

ਚੀਨ ਵੱਲੋਂ ਹੁਣ ਤਕ ਲਾਂਗ ਮਾਰਚ 1 ਤੋਂ ਲੈ ਕੇ 11 ਤਕ ਲੌਗ ਮਾਰਚ ਰਾਕੇਟ ਲਾਂਚ ਕੀਤਾ ਜਾ ਚੁੱਕਾ ਹੈ। ਲਾਂਗ ਮਾਰਚ 10 ਨੂੰ ਇਸ 'ਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਲੌਗ ਮਾਰਚ ਰਾਕੇਟ (Long March Rocket or Changzheng Rocket) ਚੀਨ ਦੀ ਸਰਕਾਰ ਦੁਆਰਾ ਸੰਚਾਲਿਤ ਐਕਸਪੈਂਡੇਬਲ ਲਾਂਚ ਸਿਸਟਮ ਦਾ ਇਕ ਰਾਕੇਟ ਹੈ। ਇਸ ਦਾ ਵਿਕਾਸ ਤੇ ਡਿਜ਼ਾਇਨ ਚੀਨ ਅਕੈਡਮੀ ਲਾਂਚ ਵਹੀਕਲ ਟੈਕਨੋਲੋਜੀ 'ਚ ਕੀਤਾ ਗਿਆ। ਰਾਕੇਟ ਦਾ ਨਾਂ ਚੀਨੀ Communist ਇਤਿਹਾਸ ਦੇ ਲੌਗ ਮਾਰਚ ਦੀ ਘਟਨਾ ਤੋਂ ਬਾਅਦ ਰੱਖਿਆ ਗਿਆ ਹੈ।

ਨਵੀਂ ਸੰਚਾਰ ਟੈਕਨੋਲੋਜੀ ਉਪਗ੍ਰਹਿ ਕੀਤਾ ਲਾਂਚ

ਦਰਅਸਲ ਚੀਨ ਸੰਚਾਰ ਕ੍ਰਾਂਤੀ ਨੂੰ ਬੜਾਵਾ ਦੇਣਾ ਚਾਹੁੰਦਾ ਹੈ, ਉਹ ਆਪਣੇ Communication network ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਦੇਣਾ ਚਾਹੁੰਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਚੀਨ ਵੱਲੋਂ ਨਵੇਂ-ਨਵੇਂ ਉਪਗ੍ਰਹਿ ਸੌਰ ਮੰਡਲ 'ਚ ਭੇਜੇ ਜਾਂਦੇ ਰਹਿੰਦੇ ਹਨ। ਇਸ ਲੜੀ 'ਚ ਵੀਰਵਾਰ ਨੂੰ ਇਹ ਨਵਾਂ ਉਪਗ੍ਰਹਿ ਲਾਂਚ ਕੀਤਾ ਗਿਆ। ਚੀਨ ਨੇ ਦੇਰ ਰਾਤ ਦੱਖਣ-ਪੱਛਮੀ ਚੀਨ ਦੇ Sichuan ਪ੍ਰਾਂਤ 'ਚ ਝੀਚਾਂਗ ਸੈਟੇਲਾਈਟ ਲਾਂਚ ਸੈਂਟਰ ਤੋਂ ਇਸ ਨਵੀਂ ਸੰਚਾਰ ਟੈਕਨੋਲੋਜੀ ਉਪਗ੍ਰਹਿ ਨੂੰ ਲਾਂਚ ਕੀਤਾ ਹੈ।

ਰਾਕੇਟ ਲੜੀ ਦਾ 315 ਵਾਂ ਮਿਸ਼ਨ

ਚੀਨ ਵੱਲੋਂ ਵੀਰਵਾਰ ਨੂੰ ਲੌਗ ਮਾਰਚ ਰਾਕੇਟ ਲੜੀ ਦਾ 315 ਵਾਂ ਮਿਸ਼ਨ ਸੀ। ਇਸ ਤੋਂ ਪਹਿਲਾਂ 314 ਮਿਸ਼ਨ ਪੂਰੇ ਕੀਤੇ ਜਾ ਚੁੱਕੇ ਹਨ। ਚੀਨ ਵੱਲੋਂ ਭੇਜੇ ਗਏ ਇਸ ਤਰ੍ਹਾਂ ਦੇ ਕਈ ਉਪਗ੍ਰਹਿ ਦਾ ਸਮਾਂ ਖ਼ਤਮ ਹੋ ਚੁੱਕਾ ਹੈ, ਹੁਣ ਉਹ ਨਾ-ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਦੀ ਥਾਂ 'ਤੇ ਨਵੇਂ ਉਪਗ੍ਰਹਿ ਭੇਜੇ ਜਾ ਰਹੇ ਹਨ।

Posted By: Sukhdev Singh