ਸੈਂਟਿਯਾਗੋ, ਏਜੰਸੀ। ਚਿੱਲੀ 'ਚ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਰਾਸ਼ਟਰਪਤੀ ਸੈਬੇਸਟਿਅਨ ਪਿਰੇਨਾ ਨੇ ਨਾਗਰਿਕਾਂ ਲਈ ਵੱਡੇ ਪੈਕੇਜ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਲੈਟਿਨ ਅਮਰੀਕੀ ਦੇਸ਼ ਚਿੱਲੀ 'ਚ ਮੈਟਰੋ ਕਰਾਏ 'ਚ ਵਾਧੇ ਦੇ ਵਿਰੋਧ 'ਚ 15 ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਦਾ ਦੌਰ ਜਾਰੀ ਹੈ। ਚਿੱਲੀ ਸਰਕਾਰ ਲਈ ਇਹ ਵੱਡਾ ਸੰਕਟ ਹੈ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹੁਣ ਸਰਕਾਰ ਨੇ ਇਕ ਨਵੀਂ ਯੋਜਨਾ ਪੇਸ਼ ਕੀਤੀ ਹੈ। ਚਿੱਲੀ ਸਰਕਾਰ ਨੂੰ ਉਮੀਦ ਹੈ ਕਿ ਇਸ ਯੋਜਨਾ ਨਾਲ ਪ੍ਰਦਰਸ਼ਨਕਾਰੀ ਮੰਨ ਜਾਣਗੇ।

ਯੋਜਨਾ ਦਾ ਐਲਾਨ ਕਰਦੇ ਹੋਏ ਰਾਸ਼ਟਰਪਤੀ ਪਿਨੇਰਾ ਨੇ ਕਿਹਾ ਕਿ ਜਲਦ ਹੀ ਨਾਗਰਿਕਾਂ ਦੇ ਬੁਨਿਆਦੀ ਪੈਨਸ਼ਨ ਨੂੰ 20 ਫ਼ੀਸਦੀ ਵਾਧਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਿਜਲੀ 'ਤੇ ਟੈਸਟ ਮੁਫ਼ਤ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਡਾਕਟਰੀ ਖੇਤਰ 'ਚ ਵੀ ਇਕ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ 'ਚ ਲੋਕਾਂ ਦਾ ਇਲਾਜ ਸਸਤਾ ਹੋਵੇਗਾ।

ਸਥਾਨਕ ਪੁਲਿਸ ਨੇ 700 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਲੁੱਟ ਤੇ ਹੋਰ ਗੰਭੀਰ ਅਪਰਾਧਕ ਮਾਮਲਿਆਂ 'ਚ ਹਿਰਾਸਤ 'ਚ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵਿਗੜਦੀ ਕਾਨੂੰਨ ਵਿਵਸਥਾ ਨੂੰ ਧਿਆਨ 'ਚ ਰੱਖਦਿਆਂ ਇੱਥੇ ਦੂਸਰੀ ਵਾਰ ਕਰਫਿਊ ਲਗਾਇਆ ਗਿਆ ਹੈ। ਪ੍ਰਦਰਸ਼ਨ ਨੂੰ ਦੇਖਦੇ ਹੋਏ ਖੇਤਰ 'ਚ 24 ਘੰਟਿਆਂ 'ਚ ਦੂਸਰੀ ਵਾਰ ਕਰਫਿਊ ਦੀ ਸਥਿਤੀ ਪੈਦਾ ਹੋਈ ਹੈ। ਦੱਸ ਦੇਈਏ ਕਿ ਲੈਟਿਨ ਅਮਰੀਕਾ ਦਾ ਸਭ ਤੋਂ ਅਸਥਿਰ ਦੇਸ਼ਾਂ 'ਚੋਂ ਗਿਣਿਆ ਜਾਂਦਾ ਹੈ। ਇੱਥੇ ਕਿਰਾਏ 'ਚ ਵਾਧੇ ਕਾਰਨ ਹੋ ਰਹੇ ਪ੍ਰਦਰਸ਼ਨ ਨੂੰ ਆਮ ਜਨਤਾ ਵਿਚਾਲੇ ਅਸੰਤੋਸ਼ ਵਜੋਂ ਦੇਖਿਆ ਜਾ ਰਿਹਾ ਹੈ।

Posted By: Akash Deep