ਸੈਂਟਿਆਗੋ (ਆਈਏਐੱਨਐੱਸ) : ਤਿੰਨ ਦਿਨ ਪਹਿਲੇ ਅੰਟਾਰਕਟਿਕਾ ਦੀ ਉਡਾਣ ਦੌਰਾਨ ਲਾਪਤਾ ਹੋਏ ਚਿਲੀ ਦੀ ਹਵਾਈ ਫ਼ੌਜ ਦੇ ਸੀ-130 ਹਰਕਿਊਲਿਸ ਜਹਾਜ਼ ਦਾ ਕੁਝ ਮਲਬਾ ਸਮੁੰਦਰ ਵਿਚ ਮਿਲਿਆ ਹੈ। ਇਸ ਜਹਾਜ਼ ਵਿਚ 38 ਲੋਕ ਸਵਾਰ ਸਨ। ਚਿਲੀ ਦੀ ਹਵਾਈ ਫ਼ੌਜ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਮੱਛੀ ਫੜਨ ਵਾਲੇ ਇਕ ਜਹਾਜ਼ ਦੇ ਮਲਾਹਾਂ ਨੂੰ ਡਰੇਕ ਪੈਸੇਜ ਵਿਚ ਚਿਲੀ ਦੇ ਝੰਡੇ, ਮਨੁੱਖੀ ਕੰਕਾਲ ਅਤੇ ਕੁੱਝ ਚੀਜ਼ਾਂ ਮਿਲੀਆਂ ਹਨ। ਡਰੇਕ ਪੈਸੇਜ ਅੰਟਾਰਕਟਿਕਾ ਨੂੰ ਦੱਖਣੀ ਅਮਰੀਕਾ ਤੋਂ ਅਲੱਗ ਕਰਦਾ ਹੈ। ਇਸੇ ਥਾਂ 'ਤੇ ਉਡਾਣ ਦੌਰਾਨ ਜਹਾਜ਼ ਦਾ ਰੇਡੀਓ ਸੰਪਰਕ ਟੁੱਟ ਗਿਆ ਸੀ।

ਹਵਾਈ ਫ਼ੌਜ ਅਨੁਸਾਰ ਜਹਾਜ਼ ਦਾ ਬਾਕੀ ਮਲਬਾ ਲੱਭਣ ਵਿਚ ਬ੍ਰਾਜ਼ੀਲ ਦੇ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਚਿਲੀ ਦਾ ਇਕ ਜਹਾਜ਼ ਵੀ ਉਸ ਖੇਤਰ ਵਿਚ ਮੌਜੂਦ ਹੈ। ਚਿਲੀ ਦੇ ਹਾਦਸਾਗ੍ਸਤ ਜਹਾਜ਼ ਨੇ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵੱਜ ਕੇ 55 ਮਿੰਟ 'ਤੇ ਪੁੰਟਾ ਏਰਿਨਾ ਸਥਿਤ ਚਬੁਨਕੋ ਏਅਰ ਬੇਸ ਤੋਂ ਉਡਾਣ ਭਰੀ ਸੀ।

Posted By: Rajnish Kaur