ਨਿਊਯਾਰਕ, ਪੀਟੀਆਈ : 2019 'ਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਦੇ ਦੇਸ਼ਾਂ ਦੇ ਸਫ਼ਰ 'ਚ ਕਈ ਰੂਪ ਬਦਲੇ ਹਨ। ਸਾਰੇ ਰੂਪਾਂ 'ਚ ਸਭ ਤੋਂ ਵੱਧ ਖ਼ਤਰਨਾਕ Delta Variant ਹੈ ਕਿਉਂਕਿ ਇਹ ਬਹੁਤ ਜ਼ਿਆਦਾ ਇਨਫੈਕਟਿਡ ਹੋਣ ਦੇ ਨਾਲ ਹੀ ਖ਼ਤਰਨਾਕ ਵੀ ਹੈ। ਅਮਰੀਕਾ ਦੀ ਮੀਡੀਆ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਵਾਇਰਲ ਦਾ ਇਹ ਵੇਰੀਐਂਟ ਚਿਕਨਪਾਕਸ ਯਾਨੀ ਚੇਚਕ ਦੀ ਤਰ੍ਹਾਂ ਆਸਾਨੀ ਨਾਲ ਫੈਲ ਸਕਦਾ ਹੈ।

ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਵੱਲੋਂ ਜਾਰੀ ਕੀਤੇ ਗਏ ਡਾਟਾ ਦੀ ਮੰਨੀਏ ਤਾਂ ਜਿਸ ਡੈਲਟਾ ਵੇਰੀਐਂਟ ਦੀ ਪਛਾਣ ਪਹਿਲੀ ਵਾਰ ਭਾਰਤ 'ਚ ਹੋਈ ਸੀ, ਉਹ ਵੈਕਸੀਨ ਦੀ ਖੁਰਾਕ ਲੈ ਚੁੱਕੇ ਲੋਕਾਂ ਤੋਂ ਵੀ ਫੈਲ ਸਕਦਾ ਹੈ, ਉਹ ਵੀ ਬਿਲਕੁਲ ਉਸੇ ਦਰ ਨਾਲ ਜਿਸ ਨੂੰ ਬਿਨਾਂ ਵੈਕਸੀਨ ਦੀ ਖੁਰਾਕ ਲਏ ਲੋਕਾਂ ਤੋਂ। CDC ਦੇ ਡਾਇਰੈਕਟਰ ਡਾਕਟਰ ਰੋਸ਼ੇਲ ਪੀ ਵਾਲੇਂਸਕੀ (Dr. Rochelle P Walensky) ਨੇ ਮੰਗਵਲਾਰ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲੈ ਲਈ ਹੈ, ਉਨ੍ਹਾਂ ਦੇ ਨੱਕ ਤੇ ਗਲ਼ੇ ਵਿਚ ਵੀ ਉਸੇ ਮਾਤਰਾ 'ਚ ਡੈਲਟਾ ਵੇਰੀਐਂਟ ਹੋਣਗੇ ਜਿੰਨਾ ਦੀ ਬਗ਼ੈਰ ਵੈਕਸੀਨ ਲਏ ਲੋਕਾਂ 'ਚ ਅਤੇ ਦੋਵੇਂ ਇੱਕੋ ਸਪੀਡ ਦੇ ਨਾਲ ਲੋਕਾਂ ਨੂੰ ਇਨਫੈਕਟਿਡ ਕਰਨ 'ਚ ਸਮਰੱਥ ਹੋਣਗੇ।

ਡੈਲਟਾ ਵੇਰੀਐਂਟ ਦਾ ਇਨਫੈਕਸ਼ਨ ਉਨ੍ਹਾਂ ਵਾਇਰਸ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਜੋ MERS, SARS, ਇਬੋਲਾ, ਸਾਧਾਰਨ ਜ਼ੁਕਾਮ, ਫਲੂ, ਚੇਚਕ (Smallpox) ਦਾ ਕਾਰਨ ਹਨ। ਨਾਲ ਹੀ ਇਕ ਚੇਚਕ ਦੇ ਵਾਇਰਸ ਤੋਂ ਕਿਤੇ ਜ਼ਿਆਦਾ ਇਨਫੈਕਟਿਡ ਹੁੰਦਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਸਭ ਤੋਂ ਜ਼ਿਆਦਾ ਇਨਫੈਕਟਿਡ ਹੈ ਤੇ ਇਸ ਤੋਂ ਗੰਭੀਰ ਇਨਫੈਕਸ਼ਨ ਦਾ ਖ਼ਤਰਾ ਹੈ। ਇਸੇ ਵੇਰੀਐਂਟ ਕਾਰਨ ਦੁਨੀਆ ਭਰ ਵਿਚ ਅੱਜਕਲ੍ਹ ਕੋਵਿਡ-19 ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਬਣਦਾ ਜਾ ਰਿਹਾ ਹੈ। ਅਮਰੀਕਾ ਦੀ ਜੌਨਸ ਹੌਪਕਿੰਸ ਯੂਨੀਵਰਸਿਟੀ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਡਾਟਾ ਅਨੁਸਾਰ ਆਲਮੀ ਕੋਰੋਨਾ ਇਨਫੈਕਸ਼ਨ ਦਾ ਅੰਕੜਾ 19 ਕਰੋੜ 65 ਲੱਖ ਦੇ ਪਾਰ ਚਲਾ ਗਿਆ ਹੈ। ਉੱਥੇ ਹੀ ਹੁਣ ਤਕ ਕੁੱਲ ਮਰਨ ਵਾਲੇ ਇਨਫੈਕਟਿਡਾਂ ਦੀ ਗਿਣਤੀ 41 ਲੱਖ 90 ਹਜ਼ਾਰ ਤੋਂ ਜ਼ਿਆਦਾ ਹੈ।

Posted By: Seema Anand