ਤਹਿਰਾਨ, ਏਐੱਨਆਈ : ਚਾਬਹਾਰ-ਜਾਹੇਦਾਨ ਰੇਲਵੇ ਪ੍ਰਾਜੈਕਟ (Chabahar-Zahedan railway project) ਤੋਂ ਭਾਰਤ ਦੇ ਬਾਹਰ ਕੱਢੇ ਜਾਣ ਦੀਆਂ ਖ਼ਬਰਾਂ ਦਾ ਇਰਾਨ ਨੇ ਖੰਡਨ ਕੀਤਾ ਹੈ। ਦਰਅਸਲ ਭਾਰਤੀ ਅਖ਼ਬਾਰ 'ਚ ਪ੍ਰਕਾਸ਼ਿਤ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਚਾਬਹਾਰ ਪ੍ਰਾਜੈਕਟ ਨਾਲ ਨਵੀਂ ਦਿੱਲੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਰਾਨ ਦੇ Port and Maritime Organization ਦੇ Farhad Montaser ਨੇ ਦੱਸਿਆ ਕਿ 'ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।' ਉਨ੍ਹਾਂ ਨੇ ਦੱਸਿਆ ਚਾਬਹਾਰ 'ਚ ਨਿਵੇਸ਼ ਲਈ ਇਰਾਨ ਨੇ ਭਾਰਤ ਨਾਲ ਸਿਰਫ਼ ਦੋ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਇਕ ਪੋਰਟ ਦੀ ਮਸ਼ੀਨਰੀ ਤੇ ਉਪਕਰਣਾਂ ਲਈ ਤੇ ਦੂਜਾ ਭਾਰਤ ਦੇ 150 ਮਿਲੀਅਨ ਡਾਲਰ ਦੇ ਨਿਵੇਸ਼ ਨੂੰ ਲੈ ਕੇ ਹੈ। ਕੁੱਲ ਮਿਲਾ ਕੇ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਇਰਾਨ-ਭਾਰਤ ਦੇ ਸਹਿਯੋਗ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਗਈ ਹੈ।

ਹਾਲ ਹੀ 'ਚ ਇਰਾਨ ਨੇ ਸੰਕੇਤ ਦਿੱਤੇ ਸਨ ਕਿ ਚਾਬਹਾਰ ਸੈਕਟਰ 'ਚ ਚੀਨ ਦੀਆਂ ਕੰਪਨੀਆਂ ਨੂੰ ਵੱਡੀ ਹਿੱਸੇਦਾਰੀ ਮਿਲ ਸਕਦੀ ਹੈ। ਇਰਾਨ ਤੇ ਚੀਨ 'ਚ ਇਕ ਸਮਝੌਤੇ ਦੇ ਤਹਿਤ ਚੀਨੀ ਕੰਪਨੀਆਂ ਅਗਲੇ 25 ਸਾਲਾਂ 'ਚ ਇੱਥੇ 400 ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ। ਇਰਾਨ ਦੇ ਇਸ ਫੈਸਲੇ 'ਤੇ ਭਾਰਤ ਸਰਕਾਰ ਨੇ ਅਧਿਕਾਰੀਕ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਸੀ।


ਚਾਬਹਾਰ ਪੋਰਟ ਤੋਂ ਜਾਹੇਦਾਨ 'ਚ ਰੇਲ ਪ੍ਰਾਜੈਕਟ


ਇਹ ਰੇਲ ਪ੍ਰਾਜੈਕਟ ਚਾਬਹਾਰ ਪੋਰਟ ਨਾਲ ਜਾਹੇਦਾਨ 'ਚ ਕੀਤਾ ਹੈ। ਭਾਰਤ ਦੀ ਤਿਆਰੀ ਇਸ ਨੂੰ ਜਾਹੇਦਾਨ ਤੋਂ ਅੱਗੇ ਤੁਰਕਮੇਨਿਸਤਾਨ ਦੇ ਬੋਡਰ ਸਾਰਾਖ ਤਕ ਲੈ ਜਾਣ ਦੀ ਹੈ। ਅਮਰੀਕੀ ਦਬਾਅ 'ਚ ਜਦੋਂ ਤੋਂ ਭਾਰਤ ਨੇ ਇਰਾਨ ਨਾਲ ਤੇਲ ਖਰੀਦਣਾ ਬੰਦ ਕੀਤਾ ਹੈ ਉਸ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਸ਼ੁਰੂ ਹੋ ਗਿਆ। ਕੁਝ ਦਿਨ ਪਹਿਲਾਂ ਹੀ ਅਜਿਹੀ ਖ਼ਬਰ ਆਈ ਸੀ ਕਿ ਇਕਾਨ ਨੇ ਇਸ ਦਾ ਜਵਾਬ ਚਾਬਹਾਰ ਤੋਂ ਜਾਹੇਦਾਨ ਤਕ ਦੀ ਮਹੱਤਵਪੂਰਨ ਰੇਲ ਯੋਜਨਾ ਤੋਂ ਭਾਰਤ ਨੂੰ ਬਾਹਰ ਕਰ ਦਿੱਤਾ ਹੈ। ਨਾਲ ਹੀ ਇਸ ਨਾਲ ਹੋਣ ਵਾਲੀਆਂ ਭਾਰਤ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਵੀ ਕੀਤਾ ਗਿਆ ਸੀ ਜਿਸ 'ਚੋਂ ਇਕ ਅਫਗਾਨਿਸਤਾਨ ਦੇ ਰਾਸਤੇ ਮੱਧ ਏਸ਼ੀਆਈ ਦੇਸ਼ਾਂ ਤਕ ਕਾਰੋਬਾਰ ਕਰਨ ਦੀ ਭਾਰਤ ਦੀ ਰਣਨੀਤੀ ਨੂੰ ਹੋਣ ਵਾਲਾ ਨੁਕਸਾਨ ਦੱਸਿਆ ਗਿਆ ਹੈ।


ਭਾਰਤ ਲਈ ਆਸਾਨ ਹੋਵੇਗਾ ਰਾਹ


ਜ਼ਿਕਰਯੋਗ ਹੈ ਕਿ ਇਰਾਨ ਦੇ ਦੱਖਣੀ ਤੱਟ 'ਤੇ ਸਥਿਤ ਚਾਬਹਾਰ ਪੋਰਟ ਦੇ ਵਿਕਾਸ ਨਾਲ ਭਾਰਤ ਨੂੰ ਸੀਆਈਐੱਸ ਦੇਸ਼ਾਂ ਤਕ ਪਹੁੰਚਾਉਣ ਦੀ ਰਾਹ ਆਸਾਨ ਹੋ ਜਾਵੇਗੀ। ਸੀਆਈਐੱਸ ਦੇਸ਼ਾਂ ਤਕ ਪਹੁੰਚਣ 'ਚ ਖ਼ਰਚੇ ਦੀ ਵੀ ਬਚਤ ਹੋ ਸਕੇਗੀ। ਇਸ ਦੇ ਮੁਹੱਇਆ ਹੋ ਜਾਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਸੀਆਈਐੱਸ (Commonwealth and Independent States) ਦੇਸ਼ਾਂ 'ਚ Armenia, Azerbaijan, Belarus, Kazakhstan, Kyrgyzstan, Russia ਤੇ Uzbekistan ਸ਼ਾਮਲ ਹਨ।

Posted By: Rajnish Kaur