ਦੁਬਈ (ਪੀਟੀਆਈ) : ਇਕ ਭਾਰਤੀ ਔਰਤ ਦੇ ਗਲ਼ੇ ਵਿਚੋਂ ਸੋਨੇ ਦੀ ਚੇਨ ਲਾਹੁਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਪਾਕਿਸਤਾਨ ਦੇ ਇਕ 23 ਸਾਲਾ ਨਾਗਰਿਕ 'ਤੇ ਦੁਬਈ ਦੀ ਅਦਾਲਤ 'ਚ ਕੇਸ ਚੱਲ ਰਿਹਾ ਹੈ। ਖਲੀਜ ਟਾਈਮਜ਼ ਅਨੁਸਾਰ ਇਸ ਦਾ ਫ਼ੈਸਲਾ 8 ਮਾਰਚ ਨੂੰ ਸੁਣਾਇਆ ਜਾਏਗਾ। ਇਸ ਘਟਨਾ ਦੀ ਰਿਪੋਰਟ ਪਿਛਲੇ ਸਾਲ 30 ਨਵੰਬਰ ਨੂੰ ਬੁਰ ਦੁਬਈ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਸੀ।

ਪੁਲਿਸ ਅਨੁਸਾਰ ਦੋਸ਼ੀ ਨੇ 32 ਸਾਲਾ ਭਾਰਤੀ ਰਤ ਦੇ ਗਲ਼ੇ ਵਿਚੋਂ ਸੋਨੇ ਦੀ ਚੇਨ ਲਾਹੁਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਰਾਤ 10 ਵਜੇ ਪਿੱਛੋਂ ਕਲੀਨਿਕ ਤੋਂ ਘਰ ਪਰਤ ਰਹੀ ਸੀ। ਰਤ ਵੱਲੋਂ ਰੌਲਾ ਪਾਉਣ 'ਤੇ ਉਹ ਆਪਣੇ ਮਕਸਦ 'ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਉੱਥੋਂ ਲੰਘ ਰਹੇ ਲੋਕ ਉੱਥੇ ਪੁੱਜ ਗਏ ਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਮਲੇ ਕਾਰਨ ਰਤ ਦੇ ਗਲ਼ੇ 'ਤੇ ਰਗੜਾਂ ਦੇ ਨਿਸ਼ਾਨ ਪੈ ਗਏ।