ਟੋਰਾਂਟੋ, ਏਐੱਨਆਈ : ਟੋਰਾਂਟੋ 'ਚ ਚੀਨੀ ਵਣਜ ਦੂਤਘਰ ਦੇ ਬਾਹਰ ਚੀਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਚੀਨ ਖ਼ਿਲਾਫ਼ ਭਾਰੀ ਵਿਰੋਧ ਪ੍ਰਦਰਸ਼ਨ ਖੇਤਰੀ ਤਿੱਬਤ ਨੌਜਵਾਨ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਤਿੱਬਤ ਭਾਰਤ ਨਾਲ ਖੜ੍ਹਾ ਹੈ। ਅਜਿਹੇ ਨਾਅਰੇ ਲਾਏ ਜਾ ਰਹੇ ਹਨ। ਦੂਜੇ ਪਾਸੇ ਥੈਂਕ ਯੂ ਇੰਡੀਅਨ ਆਰਮੀ ਦੇ ਨਾਅਰੇ ਵੀ ਬੁਲੰਦ ਹੋ ਰਹੇ ਹਨ।

ਕੁਝ ਦਿਨਾਂ ਪਹਿਲਾਂ ਵੀ ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਤਿੱਬਤ ਨੌਜਵਾਨ ਕਾਂਗਰਸ ਦੇ ਸਮਰਥਕਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਭਾਰਤ ਤੇ ਚੀਨ 'ਚ ਹੋਈ ਹਿੰਸਾ ਤੋਂ ਮਗਰੋਂ ਭਾਰਤ ਦੇ ਸ਼ਹੀਦ ਹੋਏ ਜਵਾਨਾਂ 'ਤੇ ਤਿੱਬਤੀ ਭਾਈਚਾਰੇ ਦੇ ਲੋਕਾਂ ਨੇ ਦੁੱਖ ਜਤਾਇਆ ਸੀ। ਤਿੱਬਤ 'ਤੇ ਚੀਨ ਦਾ ਕਬਜ਼ਾ

ਤਿੱਬਤ ਦੀ ਦੇਸ਼ ਨਿਕਾਲਾ ਸਰਕਾਰ ਦੇ ਮੁਖੀ ਲੋਬਸਾਂਗ ਸਾਂਗੇਅ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਦੁਵੱਲੀ ਵਾਰਤਾ ਦੌਰਾਨ ਭਾਰਤ ਨੂੰ ਤਿੱਬਤ ਦਾ ਮੁੱਦਾ ਵੀ ਉਠਾਉਣਾ ਚਾਹੀਦਾ ਹੈ।

ਸਾਂਗੇਅ ਨੇ ਫਾਰੇਨ ਕਾਰਸਪੋਡੈਂਸ ਕਲੱਬ ਵੱਲੋਂ ਆਯੋਜਿਤ ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਤੇ ਚੀਨ 'ਚ ਤਣਾਅ ਦਾ ਇਕ ਮੁੱਦਾ ਤਿੱਬਤ ਵੀ ਹੈ। ਤਿੱਬਤ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਭਾਰਤ ਤੇ ਚੀਨ 'ਚ ਬਫਰ ਜੋਨ ਦਾ ਕੰਮ ਕਰਦਾ ਸੀ ਪਰ ਚੀਨ ਵੱਲੋਂ ਤਿੱਬਤ ਨੂੰ 'ਤੇ ਕਬਜ਼ਾ ਕਰਨ ਤੋਂ ਬਾਅਦ ਇਹ ਵਿਵਸਥਾ ਖ਼ਤਮ ਹੋ ਗਈ। ਸੈਂਟਰਲ ਤਿੱਬਤ ਐਡਮਿਨਸਟ੍ਰੇਸ਼ਨ ਦੇ ਪ੍ਰੈਸੀਡੇਂਟ ਨੇ ਕਿਹਾ ਕਿ ਪੰਜਸ਼ੀਲ ਸਮਝੌਤੇ ਦੇ ਰੂਪ 'ਚ ਚੀਨ ਨੇ ਵਿਸ਼ਵਾਸਘਾਤ ਦਾ ਬੀਜ ਬੀਜਿਆ ਸੀ। ਚੀਨ ਵੱਲੋਂ ਤਿੱਬਤ 'ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਵੱਡੀ ਕੀਮਤ ਚੁੱਕਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਤਿੱਬਤ ਦੇ ਅਹਿਮ ਮੁੱਦੇ 'ਤੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

Posted By: Ravneet Kaur