ਬ੍ਰਾਸੀਲੀਆ , ਆਈਏਐੱਨਐੱਸ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਇਕ ਬਾਰ ਫਿਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰਾਸ਼ਟਰਪਤੀ ਬੋਲਸੋਨਾਰੋ ਨੇ ਪੁਸ਼ਟੀ ਕੀਤੀ ਕਿ ਉਹ ਇਕ ਵਾਰ ਫਿਰ ਕੋਰੋਨਾ ਵਾਇਰਸ ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ। ਇਕ ਹਫ਼ਤੇ ਪਹਿਲਾਂ ਉਹ ਕੋਰੋਨਾ ਪ੍ਰਭਾਵਿਤ ਸਨ। ਸਮਾਚਾਰ ਏਜੰਸੀ ਸਿਨਹੂਆ ਨੇ ਬੁੱਧਵਾਰ ਨੂੰ ਇਕ ਲਾਈਵ ਫੇਸਬੁੱਕ ਪ੍ਰਸਾਰਣ 'ਚ ਰਾਸ਼ਟਰਪਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਮੀਦ ਹੈ ਕਿ ਅਗਲੇ ਕੁਝ ਦਿਨਾਂ 'ਚ ਉਹ ਮੈਨੂੰ ਇਕ ਨਵਾਂ ਟੈਸਟ ਦੇਵੇਗੀ ਤੇ ਸਭ ਕੁਝ ਠੀਕ ਹੋ ਜਾਵੇਗਾ ਤਾਂ ਕਿ ਅਸੀਂ ਆਮ ਗਤੀਵਿਧੀਆਂ 'ਤੇ ਵਾਪਸ ਆ ਸਕੀਏ।

ਬੋਲਸੋਨਾਰੋ ਕੋਰੋਨਾ ਵਾਇਰਸ ਤੋਂ ਪੈਦਾ ਹੋਏ ਖ਼ਤਰਿਆਂ ਨੂੰ ਹਮੇਸ਼ਾ ਘੱਟ ਹੀ ਮੰਨਦੇ ਸਨ। ਉਨ੍ਹਾਂ ਨੇ ਇਸ ਨੂੰ ਇਕ ਆਮ ਬੁਖਾਰ ਦੱਸਿਆ ਸੀ ਤੇ ਕਿਹਾ ਸੀ ਕਿ ਉਹ ਇਸ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਕੁਝ ਦਿਨਾਂ 'ਚ ਫਿਰ ਤੋਂ ਟੈਸਟ ਕਰਵਾਉਣਗੇ। ਰਾਸ਼ਟਰਪਤੀ ਦੇ ਸੰਚਾਰ ਸਕੱਤਰੇਤ ਨੇ ਇਕ ਬਿਆਨ 'ਚ ਕਿਹਾ ਕਿ ਬੋਲਸੋਨਾਰੋ ਅਸਲ 'ਚ ਬ੍ਰਾਸੀਲੀਆ 'ਚ ਅਲਵੋਰਦਾ ਪੈਲੇਸ 'ਚ ਰਹਿ ਰਹੇ ਹਨ ਤੇ ਇਕ ਮੈਡੀਕਲ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।

ਰਾਸ਼ਟਰਪਤੀ ਦੇ ਸੰਚਾਰ ਸਕੱਤਰੇਤ ਦੇ ਇਕ ਬਿਆਨ ਅਨੁਸਾਰ ਬੋਲਸੋਨਾਰੋ ਦਾ ਨਵਾਂ ਟੈਸਟ ਮੰਗਲਵਾਰ (14 ਜੂਨ) ਨੂੰ ਸਵੇਰੇ ਕੀਤਾ ਗਿਆ ਤੇ ਇਸ ਦਾ ਨਤੀਜਾ ਸਹੀ ਆਇਆ। 7 ਜੁਲਾਈ ਨੂੰ ਬੋਲਸੋਨਾਰੋ ਨੇ ਐਲਾਨ ਕੀਤਾ ਸੀ ਕਿ ਬੁਖਾਰ ਤੇ ਹੋਰ ਦਿੱਕਤਾਂ ਵਿਕਸਿਤ ਕਰਨ ਤੋਂ ਬਾਅਦ ਉਨ੍ਹਾਂ ਨੇ ਬ੍ਰਾਜ਼ੀਲ ਦੇ ਫ਼ੌਜ ਹਸਪਤਾਲ 'ਚ ਕੋਵਿਡ-19 ਟੈਸਟ ਕਰਵਾਇਆ ਜਿਸ ਦਾ ਨਤੀਜਾ ਪਾਜ਼ੇਟਿਵ ਨਿਕਲਿਆ। ਬੋਲਸਨਾਰੋ 65 ਸਾਲ ਦੇ ਹਨ। ਉਹ ਅਜਿਹੀ ਉਮਰ ਵਰਗ 'ਚ ਆਉਂਦੇ ਹਨ ਜਿਨ੍ਹਾਂ 'ਚ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਜ਼ਿਆਦਾ ਦੱਸਿਆ ਹੈ।

Posted By: Rajnish Kaur