ਬ੍ਰਾਜ਼ੀਲ, ਏਜੰਸੀ : ਦੁਨੀਆ ਦੇ ਕਮਜ਼ੋਰ ਦੇਸ਼ਾਂ ਨੂੰ ਫਸਾਉਣ ਲਈ ਮਦਦ ਦੇ ਨਾਂ 'ਤੇ ਚੀਨ ਨੇ ਧੋਖੇ ਤੇ ਝੂਠ ਦਾ ਜੋ ਤਾਨਾ-ਬਾਨਾ ਬਣਾਇਆ ਹੈ, ਉਸ 'ਚ ਉਹ ਖ਼ੁਦ ਫਸਦਾ ਜਾ ਰਿਹਾ ਹੈ। ਦੁਨੀਆ ਦੇ ਦੇਸ਼ਾਂ ਦਾ ਉਸ 'ਤੇ ਭਰੋਸਾ ਨਹੀਂ ਰਿਹਾ। ਇਸ ਦਾ ਸਪਸ਼ਟ ਉਦਾਹਰਣ ਹੈ ਕੋਰੋਨਾ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਬ੍ਰਾਜ਼ੀਲ ਦਾ ਉਹ ਐਲਾਨ, ਜਿਸ 'ਚ ਉਸ ਨੇ ਚੀਨ ਤੋਂ ਕੋਰੋਨਾ ਵੈਕਸੀਨ ਨਾ ਖਰੀਦਣ ਦੀ ਗੱਲ ਕਹੀ ਹੈ।


ਬ੍ਰਾਜ਼ੀਲ ਦੇ ਰਾਸ਼ਟਰਪਤੀ Jair Bolsonaro ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੀਨ ਦੀ ਕੋਰੋਨਾ ਵੈਕਸੀਨ ਸਿਨੋਵੈਕ (Synovac) ਨਹੀਂ ਖਰੀਦੇਗੀ। ਜਦਕਿ ਇਕ ਦਿਨ ਪਹਿਲਾ ਹੀ ਬ੍ਰਾਜ਼ੀਲ ਦੇ ਸਿਹਤ ਮੰਤਰੀ Eduardo Pachuelo ਨੇ ਕਿਹਾ ਸੀ ਕਿ ਰਾਸ਼ਟਰੀ ਟੀਕਾਕਾਰਨ ਪ੍ਰੋਗਰਾਮ 'ਚ ਸ਼ਾਮਲ ਕਰਨ ਵਾਲਾ ਮੰਤਰਾਲਾ ਇਹ ਵੈਕਸੀਨ ਖਰੀਦੇਗਾ। ਬੋਲਸੋਨਾਰੋ ਤੋਂ ਲੋਕਾਂ ਨੇ ਚੀਨ ਤੋਂ ਵੈਕਸੀਨ ਨਾ ਖਰੀਦਣ ਦੀ ਅਪੀਲ ਕੀਤੀ ਸੀ। ਇਸ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ, 'ਨਿਸ਼ਚਿਤ ਰੂਪ ਨਾਲ ਅਸੀਂ ਚੀਨੀ ਵੈਕਸੀਨ ਨਹੀਂ ਖਰੀਦਣਗੇ।'


ਮੰਗਲਵਾਰ ਨੂੰ ਬ੍ਰਾਜ਼ੀਲ ਦੇ ਸਿਹਤ ਮੰਤਰੀ Eduardo Pachuelo ਸੂਬਿਆਂ ਦੇ ਗਵਰਨਰਾਂ ਨੂੰ ਇਕ ਬੈਠਕ 'ਚ ਕਿਹਾ ਕਿ ਸਿਹਤ ਮੰਤਰਾਲਾ ਸਿਨੋਵੈਕ ਵੈਕਸੀਨ ਖਰੀਦੇਗਾ, ਜੋ ਟੀਕਾਕਰਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ AstraZeneca / Oxford Vaccine ਨਾਲ ਸ਼ਾਮਲ ਹੋਣਗੇ।

Posted By: Rajnish Kaur