ਸਿਓਲ (ਏਐੱਫਪੀ) : ਉੱਤਰੀ ਕੋਰੀਆ ਦੇ ਦੱਖਣੀ ਤੱਟ 'ਤੇ ਮੱਛੀਆਂ ਫੜਨ ਵਾਲੀ ਇਕ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਇਕ ਮਛੇਰੇ ਦੀ ਮੌਤ ਹੋ ਗਈ ਜਦਕਿ ਕਿਸ਼ਤੀ 'ਚ ਸਵਾਰ 11 ਹੋਰ ਲੋਕ ਲਾਪਤਾ ਹਨ।

ਕੋਸਟ ਗਾਰਡ ਅਨੁਸਾਰ ਇਹ ਹਾਦਸਾ ਜੇਜੂ ਦੀਪ ਦੇ ਪੱਛਮੀ ਹਿੱਸੇ ਕੋਲ ਵਾਪਰਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿਚ 12 ਮਛੇਰੇ ਸਵਾਰ ਸਨ ਜਿਨ੍ਹਾਂ ਵਿਚ ਛੇ ਦੱਖਣੀ ਕੋਰੀਆ ਦੇ ਅਤੇ ਛੇ ਵੀਅਤਨਾਮੀ ਸਨ। ਕੋਸਟ ਗਾਰਡ ਅਨੁਸਾਰ ਹੁਣ ਤਕ ਕੇਵਲ ਇਕ ਦੱਖਣੀ ਕੋਰੀਆ ਦੇ ਮਛੇਰੇ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ ਜਦਕਿ 11 ਲੋਕ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਲਈ ਹੈਲੀਕਾਪਟਰ, ਗਸ਼ਤੀ ਜਹਾਜ਼, ਕੋਸਟ ਗਾਰਡ ਦੇ ਜਹਾਜ਼ ਅਤੇ ਮਛੇਰਿਆਂ ਦੀਆਂ ਕਿਸ਼ਤੀਆਂ ਲਗਾਈਆਂ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ।