v> ਵੈਬ ਡੈਸਕ, ਭੂਟਾਨ : ਭੂਟਾਨ ਵਿਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਦੇ ਯਤਨ ਵਿਚ ਪਹਿਲੀ ਵਾਰ ਦੇਸ਼-ਪੱਧਰੀ ਲਾਕਡਾਊਨ ਲਗਾਇਆ ਗਿਆ ਹੈ। ਇਹ ਕਦਮ ਕੁਵੈਤ ਦੀ ਯਾਤਰਾ ਤੋਂ ਇਕ ਔਰਤ ਦੇ ਪਰਤਣ ਨਾਲ ਇਨਫੈਕਸ਼ਨ ਫੈਲਣ ਦੇ ਖ਼ਦਸ਼ੇ ਕਾਰਨ ਚੁੱਕਿਆ ਗਿਆ ਹੈ। ਜਾਂਚ ਵਿਚ ਨੈਗੇਟਿਵ ਪਾਏ ਜਾਣ ਤੋਂ ਪਹਿਲੇ ਇਹ ਔਰਤ ਭੂਟਾਨ ਵਿਚ ਕਈ ਥਾਵਾਂ ਦੀ ਯਾਤਰਾ ਕਰ ਚੁੱਕੀ ਸੀ। ਸਰਕਾਰ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦਾ ਆਦੇਸ਼ ਦਿੱਤਾ ਹੈ। ਸਾਰੇ ਸਕੂਲਾਂ, ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ। ਸਰਕਾਰ ਨੇ ਦੇਸ਼ ਦੀ 750,000 ਦੀ ਆਬਾਦੀ ਨੂੰ ਘਰਾਂ ਅੰਦਰ ਰਹਿਣ ਲਈ ਕਿਹਾ ਹੈ।

ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਹ ਲਾਕਡਾਊਨ ਪੰਜ ਤੋਂ 21 ਦਿਨਾਂ ਤਕ ਲਾਗੂ ਰਹਿ ਸਕਦਾ ਹੈ। ਭੂਟਾਨ ਵਿਚ ਹੁਣ ਤਕ 113 ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ। ਇਹ ਸਾਰੇ ਯਾਤਰੀ ਸਨ। ਇਨ੍ਹਾਂ ਸਾਰਿਆਂ ਨੂੰ ਕੁਆਰੰਟਾਈਨ 'ਚ ਕੀਤਾ ਗਿਆ ਸੀ।

Posted By: Sunil Thapa