ਬੀਜਿੰਗ, ਪੀਟੀਆਈ : ਵੁਹਾਨ ਇੰਸਟੀਚਿਊਟ ਆਫ ਵਿਯਰੋਲੋਜੀ ਦੀ WIV ਚੀਨੀ ਵਿਗਿਆਨੀ ਸ਼ੀ ਝੇਂਗਲੀ ਦੇ ਸ਼ੱਕੀ ਹਾਲਾਤ 'ਚ ਗਾਇਬ ਹੋਣ ਤੇ ਉਨ੍ਹਾਂ ਦੇ ਪੱਛਮੀ ਦੇਸ਼ਾਂ ਤੋਂ ਮਿਲਣ ਦੀ ਚਰਚਾ ਦਾ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਖ਼ੁਦ ਖੰਡਨ ਕੀਤਾ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ 'ਤੇ ਆ ਕੇ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨੂੰ ਬੇਬੁਨਿਆਦੀ ਦੱਸਿਆ ਪਰ ਇਹ ਨਹੀਂ ਦੱਸਿਆ ਕਿ ਉਹ ਕਿੱਥੇ ਹਨ?

ਸ਼ੀ ਝੇਂਗਲੀ ਦੀ ਚਮਗਿੱਦੜਾ ਤੇ ਵਾਇਰਸ 'ਤੇ ਖੋਜ 'ਚ ਜੋ ਦਿਲਚਸਪੀ ਹੈ ਉਸ ਦੇ ਚੱਲਦੇ ਸਹਿਕਰਮੀ ਉਨ੍ਹਾਂ ਨੂੰ 'ਬੈਟ ਵੂਮਨ' ਦੇ ਨਾਂ ਨਾਲ ਬਲਾਉਂਦੇ ਹਨ ਪਰ ਇੰਨ੍ਹਾਂ ਦਿਨਾਂ 'ਚ ਉਹ ਲਾਪਤਾ ਹਨ। ਵੀਚੈਟ 'ਤੇ ਉਨ੍ਹਾਂ ਦੇ ਪੱਛਮੀ ਦੇਸ਼ਾਂ ਦੇ ਨਾਲ ਮਿਲ ਜਾਣ ਦੀ ਚਰਚਾ ਕੀਤੀ ਸੀ। ਸ਼ਨਿੱਚਰਵਾਰ ਨੂੰ ਉਹ ਆਪਣੇ ਵੀਚੈਟ ਅਕਾਊਂਟ 'ਤੇ ਆਈ ਸੀ ਤੇ ਪੱਛਮੀ ਦੇਸ਼ਾਂ ਦੇ ਪ੍ਰਭਾਵ 'ਚ ਆਉਣ ਦੀ ਅਫਵਾਹਾਂ ਨੂੰ ਖਾਰਜ ਕੀਤਾ। ਲਿਖਿਆ-ਦੋਸਤੋ, ਮੇਰੇ ਤੇ ਮੇਰੇ ਪਰਿਵਾਰ ਨਾਲ ਸਭ ਕੁਝ ਠੀਕ ਹੈ। ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਅਸੀਂ ਵਿਗਿਆਨ 'ਚ ਮਜ਼ਬੂਤੀ ਨਾਲ ਵਿਸਵਾਸ਼ ਕਰਨ ਵਾਲੇ ਲੋਕ ਹਾਂ। ਯਕੀਨੀ ਰੂਪ 'ਚ ਬਦਲ ਹੱਟਣਗੇ-ਸੂਰਜ ਨਿਕਲਣਗੇ-ਅਸੀਂ ਨਿਕਲਿਆ ਹੋਇਆ ਦਿਨ ਦੇਖਾਂਗੇ। ਬੀਤੇ ਦਿਨ ਸ਼ੀ ਲਈ ਮੁਸ਼ਕਿਲ ਭਰਿਆ ਸਮਾਂ ਸੀ।

ਉਨ੍ਹਾਂ ਨੇ ਚੀਨ ਦਾ ਸਾਥ ਛੱਡਦੇ ਹੋਏ ਪੈਰਿਸ ਸਥਿਤੀ ਅਮਰੀਕੀ ਦੂਤਘਰ 'ਚ ਪਨਾਹ ਲੈ ਲਈ ਹੈ ਤੇ ਉੱਥੇ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਹਨ। ਇਨ੍ਹਾਂ ਖ਼ਬਰਾਂ ਨੂੰ ਉਦੋਂ ਤਾਕਤ ਮਿਲੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਿਸ਼ਵ ਦੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ WIV ਨਾਲ ਪੂਰੀ ਤਰ੍ਹਾਂ ਦੁਨੀਆ 'ਚ ਫੈਲ ਰਿਹਾ ਹੈ। ਸ਼ੀ ਦੇ ਲਾਪਤਾ ਹੋਣ ਚਰਚਾ ਦਸੰਬਰ 2019 ਤੋਂ ਹੋ ਰਹੀ ਹੈ। ਜਦੋਂ ਕੋਰੋਨਾ ਵਾਇਰਸ ਵੂਹਾਨ ਚੀਨ ਤੇ ਉਸ ਮਗਰੋਂ ਪੂਰੀ ਦੁਨੀਆ 'ਚ ਫੈਲਿਆ। ਕੁਝ ਮੀਡੀਆ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਦੋ ਜਨਵਰੀ ਨੂੰ ਜਦੋਂ ਸ਼ੀ ਨੇ ਕੋਰੋਨਾ ਵਾਇਰਸ ਦਾ ਜੀਨੋਮ ਸੀਕਵੈਂਸ ਤਿਆਰ ਕੀਤਾ ਤਾਂ ਉਸ ਮਗਰੋਂ ਹੀ ਚੀਨ ਸਰਕਾਰ ਨੇ ਉਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਹਟਾ ਦਿੱਤਾ ਤੇ ਇਹ ਉਨ੍ਹਾਂ ਦਾ ਮੂੰਹ ਬੰਦ ਕਰਨ ਦਾ ਇਕ ਤਰੀਕਾ ਸੀ।

Posted By: Rajnish Kaur