ਢਾਕਾ (ਪੀਟੀਆਈ) : ਬੰਗਲਾਦੇਸ਼ 28 ਅਕਤੂਬਰ ਤੋਂ ਭਾਰਤ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰ ਰਿਹਾ ਹੈ। ਇਹ ਉਡਾਣਾਂ 'ਏਅਰ ਬੱਬਲ' ਪ੍ਰਬੰਧਾਂ ਹੇਠ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਇਹ ਉਡਾਣਾਂ ਬੰਦ ਸਨ। ਇਨ੍ਹਾਂ ਉਡਾਣਾਂ ਲਈ ਕੁਝ ਖ਼ਾਸ ਨਿਯਮਾਂ ਦਾ ਵੀ ਪਾਲਣ ਕਰਨਾ ਹੋਵੇਗਾ।

ਜੁਲਾਈ ਮਹੀਨੇ ਤੋਂ ਭਾਰਤ ਨੇ ਅਮਰੀਕਾ, ਬਰਤਾਨੀਆ, ਫਰਾਂਸ ਅਤੇ ਜਰਮਨੀ ਨਾਲ ਵੀ ਬੱਬਲ ਪ੍ਰਬੰਧਾਂ ਹੇਠ ਉਡਾਣਾਂ ਸ਼ੁਰੂ ਕੀਤੀਆਂ ਹਨ। ਬੰਗਲਾਦੇਸ਼ ਦੀਆਂ ਤਿੰਨ ਹਵਾਬਾਜ਼ੀ ਕੰਪਨੀਆਂ ਬਿਮਾਨ ਬੰਗਲਾਦੇਸ਼ੀ ਏਅਰਲਾਈਨਜ਼, ਯੂਐੱਸ-ਬੰਗਲਾ ਏਅਰਲਾਈਨਜ਼ ਅਤੇ ਨੋਵੋ ਏਅਰ ਦੀਆਂ ਹਫ਼ਤੇ ਵਿਚ ਭਾਰਤ ਲਈ 28 ਫਲਾਈਟਾਂ ਆਉਣਗੀਆਂ ਜਦਕਿ ਪੰਜ ਭਾਰਤੀ ਕੰਪਨੀਆਂ ਏਅਰ ਇੰਡੀਆ, ਇੰਡੀਗੋ, ਸਪਾਈਸ ਜੈੱਟ, ਵਿਸਤਾਰਾ ਅਤੇ ਗੋ ਏਅਰ ਦੀਆਂ ਹਫ਼ਤੇ 'ਚ 28 ਫਲਾਈਟਾਂ ਬੰਗਲਾਦੇਸ਼ ਜਾਣਗੀਆਂ।