ਮੈਲਬਰਨ, ਏਜੰਸੀ : ਆਸਟਰੇਲੀਆ 'ਚ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਦੇ ਜਾਰੀ Clinical trial ਨੂੰ ਰੋਕ ਦਿੱਤਾ ਗਿਆ ਹੈ। ਦਰਅਸਲ ਇਸ ਟਰਾਇਲ 'ਚ ਸ਼ਾਮਿਲ participants ਦੇ ਐੱਚਆਈਵੀ ਟੈਸਟ ਰਿਜਲਟ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਵੈਕਸੀਨ ਵਿਕਸਿਤ ਕਰਨ ਵਾਲੇ developers ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਕੋਵਿਡ-19 ਵੈਕਸੀਨ (COVID-19 vaccine) ਨੂੰ Queensland University ਤੇ Biotech firm ਸੀਐੱਸਐੱਲ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਸੀ। ਆਸਟਰੇਲੀਆ ਸਟਾਕ ਐਕਸਚੇਂਜ ਨੂੰ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ 'ਚ ਇਹ ਦੱਸਿਆ ਗਿਆ ਕਿ ਕੋਵਿਡ-19 ਵੈਕਸੀਨ ਦਾ ਟਰਾਇਲ ਹੁਣ ਰੋਕ ਦਿੱਤਾ ਗਿਆ ਹੈ। ਇਹ ਵੈਕਸੀਨ ਉਨ੍ਹਾਂ ਚਾਰ Vaccine candidate 'ਚੋਂ ਇਕ ਸੀ ਜਿਸ ਨੂੰ ਆਸਟਰੇਲੀਆ ਖਰੀਦਣ ਦੀ ਤਿਆਰੀ ਕਰ ਰਿਹਾ ਸੀ ਤੇ ਇਸ ਲਈ 51 ਮਿਲੀਅਨ ਡੋਜ਼ ਵੀ ਆਡਰ ਕਰ ਦਿੱਤੇ ਸੀ।

ਸੀਐੱਸਐੱਲ ਨੇ ਵੈਕਸੀਨ ਦੇ ਸੁਰੱਖਿਅਤ ਹੋਣ 'ਤੇ ਜ਼ੋਰ ਦਿੰਦੇ ਹੋਏ ਕਿਹਾ, 'ਟਰਾਇਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਸ ਦੇ Cross reaction ਨੂੰ ਲੈ ਕੇ ਗੱਲ ਕਰ ਲਈ ਗਈ ਸੀ।' ਆਪਣੇ ਬਿਆਨ 'ਚ ਸੀਐੱਸਐੱਲ ਨੇ ਕਿਹਾ ਕਿ Trial 'ਚ ਸ਼ਾਮਿਲ 216 participants 'ਤੇ ਗੰਭੀਰ ਤੌਰ 'ਤੇ ਉਲਟ ਅਸਰ ਨਹੀਂ ਹੋਇਆ ਤੇ ਵੈਕਸੀਨ ਦੇ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਾਰੰਟੀ ਵੀ ਮਿਲ ਗਈ।

ਉੱਥੇ ਹੀ ਟਰਾਇਲ ਡਾਟੇ 'ਚ ਖੁਲਾਸਾ ਹੋਇਆ ਕਿ ਵੈਕਸੀਨ ਤੋਂ ਬਾਅਦ ਜੋ antibodies ਆਏ ਵੋ ਐੱਚਆਈਵੀ Diagnosis 'ਚ ਰੁਕਾਵਟ ਬਣ ਰਹੇ ਹਨ ਤੇ ਇਸ ਕਾਰਨ ਕੁਝ ਐੱਸਆਈਵੀ ਟੈਸਟ Falls positive ਪਾਏ ਗਏ। ਜੇ ਦੇਸ਼ ਭਰ 'ਚ ਵੈਕਸੀਨ ਲਾਂਚ ਕਰ ਦਿੱਤੀ ਗਈ ਤਾਂ ਇਹ ਆਸਟਰੇਲੀਆ 'ਚ ਪਬਲਿਕ ਹੈਲਥ ਨੂੰ ਖ਼ਤਰੇ 'ਚ ਪਾ ਸਕਦੇ ਹਨ। ਸੀਐੱਸਐੱਲ ਨੇ ਅੱਗੇ ਦੱਸਿਆ, 'ਇਸ ਤੋਂ ਬਾਅਦ ਹੋਏ ਟੈਸਟ 'ਚ ਇਹ ਪੁਸ਼ਟੀ ਹੋਈ ਹੈ ਕਿ ਐੱਚਆਈਵੀ ਵਾਇਰਸ ਦੀ ਮੌਜੂਦਗੀ ਨਹੀਂ ਸੀ ਸਿਰਫ਼ ਕੁਝ ਐੱਸਆਈਵੀ ਟੈਸਟ ਦੇ ਰਿਜ਼ਲਟ Falls positive ਪਾਏ ਗਏ ਸਨ। ਵੈਕਸੀਨ ਦੀ ਵਜ੍ਹਾ ਨਾਲ ਸੰਕ੍ਰਮਣ ਦੀ ਸੰਭਾਵਨਾ ਨਹੀਂ।'

ਸੀਐੱਸਐੱਲ ਨੇ ਇਹ ਵੀ ਦੱਸਿਆ ਕਿ participants ਨੂੰ ਇਹ ਦੱਸਿਆ ਗਿਆ ਸੀ ਕਿ ਟਰਾਇਲ ਦੌਰਾਨ ਐੱਚਆਈਵੀ Diagnostic test 'ਚ ਵੈਕਸੀਨ ਦੀ ਵਜ੍ਹਾ ਨਾਲ ਕੁਝ ਦਿੱਕਤਾਂ ਆ ਸਕਦੀਆਂ ਹਨ। ਦੱਸਣਯੋਗ ਹੈ ਕਿ ਵੈਕਸੀਨ ਦਾ ਮਨੁੱਖੀ ਟਰਾਇਲ ਇਸ ਸਾਲ ਜੁਲਾਈ ਤੋਂ ਬ੍ਰਿਸਬੇਨ 'ਚ ਸ਼ੁਰੂ ਹੋਇਆ ਤੇ ਇਸ 'ਚ 120 Volunteers ਸਨ। Johns Hopkins University ਅਨੁਸਾਰ ਆਸਟਰੇਲੀਆ 'ਚ ਹੁਣ ਤਕ ਕੋਰੋਨਾ ਵਾਇਰਸ ਸੰਕ੍ਰਮਣ ਦੇ ਕੁੱਲ 28,011 ਮਾਮਲੇ ਹਨ ਤੇ 908 ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Rajnish Kaur