ਬੀਜਿੰਗ (ਪੀਟੀਆਈ) : ਚੀਨ ਦੇ ਦੋ ਸ਼ਹਿਰਾਂ ਵੁਹਾਨ ਤੇ ਸੂਝੋਊ 'ਚ ਆਏ ਸ਼ਕਤੀਸ਼ਾਲੀ ਤੂਫ਼ਾਨ ਨੇ ਆਮ ਜ਼ਿੰਦਗੀ ਠੱਪ ਕਰ ਦਿੱਤੀ। ਤੂਫ਼ਾਨ ਨਾਲ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਦੋਵੇਂ ਹੀ ਸ਼ਹਿਰਾਂ 'ਚ ਕਈ ਘਰ ਤਬਾਹ ਹੋ ਗਏ ਤੇ ਉਸਾਰੀ ਅਧੀਨ ਥਾਵਾਂ 'ਤੇ ਜ਼ਿਆਦਾ ਤਬਾਹੀ ਹੋਈ। ਤੂਫ਼ਾਨ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ ਤੇ 239 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਨੂੰ ਤੂਫ਼ਾਨ ਆਉਣ 'ਤੇ ਹੈਰਾਨੀ ਹੈ। ਆਮ ਤੌਰ 'ਤੇ ਇਸ ਖੇਤਰ 'ਚ ਤਬਾਹੀ ਮਚਾਉਣ ਵਾਲੇ ਤੂਫ਼ਾਨ ਨਹੀਂ ਆਉਂਦੇ।

ਚੀਨ ਨੇ ਮਾਊਂਟ ਐਵਰੈੱਸਟ ਚੜ੍ਹਾਈ 'ਤੇ ਲਾਈ ਰੋਕ

ਚੀਨ ਨੇ ਮਾਊਂਟ ਐਵਰੈਸਟ ਚੜ੍ਹਾਈ 'ਤੇ ਰੋਕ ਲਾ ਦਿੱਤੀ ਹੈ। ਇਹ ਰੋਕ ਵਿਦੇਸ਼ੀ ਪਰਵਤਾਰੋਹੀਆਂ ਜ਼ਰੀਏ ਕੋਰੋਨਾ ਇਨਫੈਕਸ਼ਨ ਆਉਣ ਦਾ ਖਦਸ਼ੇ 'ਚ ਲੱਗੀ ਹੈ। ਚੀਨ ਦਾ ਮੰਨਣਾ ਹੈ ਕਿ ਨੇਪਾਲ ਵੱਲੋਂ ਐਵਰੈੱਸਟ 'ਤੇ ਪੁੱਜਣ ਵਾਲੇ ਪਰਵਤਾਰੋਹੀਆਂ ਨੂੰ ਵੀ ਉਸ ਵੱਲੋਂ ਜਾਣ ਵਾਲੇ ਪਰਵਤਾਰੋਹੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਨੇਪਾਲ ਦੀ ਕੋਰੋਨਾ ਮਹਾਮਾਰੀ ਕਾਰਨ ਹਾਲਤ ਖ਼ਰਾਬ ਹੈ। ਇਸੇ ਲਈ ਚੀਨ ਨੇਪਾਲ ਦੀ ਸਰਹੱਦ 'ਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਿਹਾ ਹੈ।