ਏਐੱਨਆਈ : ਮਿਆਂਮਾਰ 'ਚ ਫ਼ੌਜ ਤੇ ਬਾਗ਼ੀ ਗੁੱਟਾਂ ਵਿਚਾਲੇ ਸਾਗੈਂਗ ਖੇਤਰ 'ਚ ਹੋਏ ਖੂਨੀ ਸੰਘਰਸ਼ 'ਚ ਘਟੋ-ਘੱਟ 30 ਜੁੰਟਾ ਫ਼ੌਜੀਆਂ ਦੀ ਮੌਤ ਹੋ ਗਈ।

ਬਾਗ਼ੀ ਗੁੱਟ ਪੀਪਲਜ਼ ਡਿਫੈਂਸ ਫੋਰਸ (ਪੀਡੀਐੱਫ) ਦੇ ਇਕ ਮੈਂਬਰ ਦੇ ਹਵਾਲੇ ਤੋਂ ਰੇਡੀਓ ਫ੍ਰੀ ਏਸ਼ੀਆ ਨੇ ਕਿਹਾ ਕਿ ਸੰਘਰਸ਼ ਉਸ ਸਮੇਂ ਹੋਇਆ ਜਦੋਂ ਜੁੰਟਾ (ਸਰਕਾਰੀ ਫ਼ੌਜ) ਫ਼ੌਜੀਆਂ ਨੇ ਇਲਾਕੇ ਨੂੰ ਖ਼ਾਲੀ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ। ਪੀਡੀਐੱਫ ਦੇ ਬੁਲਾਰੇ ਦੇ ਮੁਖਬਰ ਨੇ ਕਿਹਾ ਕਿ ਫ਼ੌਜ ਦੇ ਇਕ ਕਾਫ਼ਲੇ ਨੂੰ ਸੋਮਵਾਰ ਨੂੰ ਸਵੇਰੇ ਪਾਲੇ ਸ਼ਹਿਰ ਦੇ ਬਾਹਰ ਲੈਂਡਮਾਈਂਸ ਜ਼ਰੀਏ ਨਿਸ਼ਾਨਾ ਬਣਾਇਆ ਗਿਆ। ਇਸ ਨਾਲ ਕਾਫ਼ਲੇ 'ਚ ਸ਼ਾਮਲ ਕਮਾਂਡਰ ਸਮੇਤ ਘਟੋ-ਘੱਟ 30 ਫ਼ੌਜੀਆਂ ਦੀ ਮੌਤ ਹੋ ਗਈ। ਅਸੀਂ ਫੌਜ ਦੇ ਕਾਫਲੇ ਦਾ ਐਤਵਾਰ ਤੋਂ ਹੀ ਇੰਤਜ਼ਾਰ ਕਰ ਰਹੇ ਸੀ, ਕਿਉਂਕਿ ਅਸੀਂ ਸੁਣਿਆ ਸੀ ਕਿ ਉਸ ਵਿਚ ਇਕ ਸੀਨੀਅਰ ਕਮਾਂਡਰ ਵੀ ਆ ਰਿਹਾ ਹੈ।

ਮਿਆਂਮਾਰ 'ਚ ਇਕ ਫਰਵਰੀ ਤੋਂ ਹੀ ਉੱਥਲ-ਪੁਥਲ ਮਚੀ ਹੋਈ ਹੈ, ਜਦੋਂ ਫ਼ੌਜ ਦੇ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਨੇ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਦੇ ਹੋਏ ਦੇਸ਼ 'ਚ ਇਕ ਸਾਲ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸ ਖ਼ਿਲਾਫ਼ ਲੋਕ ਸੜਕਾਂ 'ਤੇ ਉਤਰ ਆਏ ਸਨ ਤੇ ਵਿਰੋਧ ਨੇ ਬਾਅਦ 'ਚ ਹਿੰਸਕ ਰੂਪ ਲੈ ਲਿਆ ਸੀ। ਅਸਿਸਟੈਂਟ ਐਸੋਸੀਏਸਨ ਫਾਰ ਪਾਲੀਟਿਕਲ ਪਿ੍ਰਜ਼ਨਰਸ (ਏਏਪੀਪੀ) ਦੇ ਅੰਕੜਿਆਂ ਦੇ ਮੁਤਾਬਕ, ਤਖ਼ਤਾ ਪਲਟ ਤੋਂ ਬਾਅਦ ਦੇ ਅੱਠ ਮਹੀਨਿਆਂ ਤੋਂ ਜ਼ਿਆਦਾ ਸਮੇਂ 'ਚ ਮਿਆਂਮਾਰ 'ਚ ਫ਼ੌਜੀ ਦਸਤਿਆਂ ਨੇ ਘਟੋ ਘੱਟ 7,219 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਤੇ 1,167 ਦੀ ਹੱਤਿਆ ਕਰ ਦਿੱਤੀ ਹੈ। ਹਾਲ ਦੇ ਦਿਨਾਂ 'ਚ ਮਿਆਂਮਾਰ ਦੀ ਫ਼ੌਜ ਦੇ ਬਾਗ਼ੀ ਗੁੱਟਾਂ ਦਰਮਿਆਨ ਸੰਘਰਸ਼ 'ਚ ਤੇਜ਼ੀ ਆਈ ਹੈ। ਪਿਛਲੇ ਮਹੀਨੇ ਹੀ ਫ਼ੌਜ ਦੇ ਬਾਗ਼ੀ ਗੁੱਟਾਂ 'ਚ ਸੰਘਰਸ਼ ਦੀਆਂ 132 ਘਟਨਾਵਾਂ ਹੋਈਆਂ ਹਨ।