ਜੰਮੂ, ਜੇਐੱਨਐੱਨ : ਪੂਰਬੀ ਲੱਦਾਖ 'ਚ ਚੀਨ ਨਾਲ ਵਧੇ ਤਣਾਅ ਕਾਰਨ ਭਾਰਤੀ ਫੌਜ ਮੁਖੀ ਐੱਮਐੱਮ ਨਿਰਵਾਣੇ ਕੰਟਰੋਲ ਰੇਖਾ (LAC) 'ਤੇ ਪੁੱਜੇ। ਇੱਥੇ ਉਨ੍ਹਾਂ ਨੇ ਗਲਵਾਂ ਘਾਟੀ 'ਚ ਚੀਨੀ ਫੌਜੀਆਂ ਦੇ ਜਮਾਵੜੇ ਨਾਲ ਉਪਜੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜਵਾਨਾਂ ਦਾ ਹੌਸਲਾ ਵਧਾਇਆ। ਚੀਨ ਵੱਲੋਂ ਗਲਵਾਂ ਘਾਟੀ 'ਚ ਮੁਕਾਬਲਾ ਕਰ ਕੇ ਟੈਂਟ ਲਿਆ ਗਿਆ ਹੈ। ਇਸ ਦਾ ਜਵਾਬ ਦੇਣ ਲਈ ਭਾਰਤੀ ਸੈਨਾ ਦੇ ਜਵਾਨ ਇਸ ਸਮੇਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਮਾਹਿਰਾਂ ਮੁਤਾਬਕ ਫੌਜ ਮੁਖੀ ਨੇ ਕੰਟਰੋਲ ਰੇਖਾ 'ਤੇ ਮੌਜੂਦ ਸੁਰੱਖਿਆ ਹਾਲਾਤ ਨੂੰ ਜਾਣਿਆ। ਉਨ੍ਹਾਂ ਨੇ ਲੱਦਾਖ ਖਾਸ ਤੌਰ 'ਤੇ ਪੂਰਬੀ ਲੱਦਾਖ 'ਚ ਸੈਨਾ ਦਾ ਆਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸੈਨਾ ਦੀ ਉੱਤਰੀ ਕਮਾਨ ਤੇ ਲੱਦਾਖ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਸੰਭਾਲਣ ਵਾਲੀ ਸੈਨਾ ਦੀ 14 ਕੋਰ ਦੇ ਸੀਨੀਆਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ ਹੈ। ਇਸ ਤੋਂ ਇਲਾਵਾ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਦੇਰ ਸ਼ਾਮ ਜਨਰਲ ਨਿਰਵਾਣੇ ਦਿੱਲੀ ਵਾਪਸ ਆ ਗਏ। ਮੌਜੂਦਾ ਸਥਿਤੀ ਦੇ ਬਾਰੇ ਉਹ ਰੱਖਿਆ ਮੰਤਰਾਲਾ ਨੂੰ ਆਪਣੀ ਰਿਪੋਰਟ ਦੇਣਗੇ। ਹਾਲਾਂਕਿ ਦੇਰ ਸ਼ਾਮ ਤਕ ਸੈਨਾ ਦੀ ਉੱਤਰੀ ਕਮਾਨ ਨੇ ਆਰਮੀ ਚੀਫ਼ ਨੇ ਲੱਦਾਖ ਦੌਰਾ ਦੀ ਆਧਿਕਾਰਿਤ ਪੁਸ਼ਟੀ ਨਹੀਂ ਕੀਤੀ ਸੀ। ਭਾਰਤੀ ਫੌਜ ਲੱਦਾਖ 'ਚ ਆਪਣੀ ਤਾਕਤ ਵਧਾ ਰਹੀ ਹੈ। ਇਸ ਤੋਂ ਚੀਨ ਪਰੇਸ਼ਾਨ ਹੈ। ਉਹ ਭਾਰਤੀ ਫੌਜ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਦੀ ਮੁਹਿੰਮ 'ਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮਹੀਨੇ ਪਹਿਲੇ ਹਫਤੇ 'ਚ ਚੀਨ ਦੀ ਫੌਜ ਨੇ ਲੱਦਾਖ 'ਚ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

Posted By: Rajnish Kaur