ਰਾਇਟਰ, ਰੋਮ : ਕੋਰੋਨਾ ਸੰਕ੍ਰਮਣ ਦੇ ਖ਼ਤਰੇ ਨੂੰ ਕਾਫੀ ਹੱਦ ਤਕ ਘੱਟ ਕਰ ਦਿੰਦਾ ਹੈ ਟੀਕਾਕਰਨ। ਇਸਦਾ ਪਤਾ ਇਟਲੀ ’ਚ ਹਾਲ ਹੀ ’ਚ ਕੀਤੀ ਗਈ ਇਕ ਖੋਜ ਤੋਂ ਲੱਗਦਾ ਹੈ। ਇਸਤੋਂ ਪਤਾ ਚੱਲਦਾ ਹੈ ਕਿ ਵੈਕਸੀਨ ਲਗਾਉਣ ਨਾਲ ਕੋਰੋਨਾ ਸੰਕ੍ਰਮਣ ਅਤੇ ਇਸ ਨਾਲ ਮੌਤ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਕਿਸੀ ਯੂਰਪੀ ਸੰਘ ਦੇ ਦੇਸ਼ ਦੁਆਰਾ ਕੀਤਾ ਗਿਆ ਆਪਣੇ ਤਰ੍ਹਾਂ ਦਾ ਇਹ ਪਹਿਲਾਂ ਅਧਿਐਨ ਹੈ। ਇਸ ’ਚ ਕਿਹਾ ਗਿਆ ਹੈ ਕਿ ਫਾਈਜਰ, ਮਾਡਰਨਾ ਅਤੇ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ਼ ਦੇਣ ਦੇ ਪੰਜ ਹਫ਼ਤਿਆਂ ਬਾਅਦ ਹਰ ਉਮਰ ਵਰਗ ਦੇ ਬਾਲਗਾਂ ’ਚ ਕੋਰੋਨਾ ਸੰਕ੍ਰਮਣ ’ਚ 80 ਫੀਸਦ ਤਕ ਦੀ ਗਿਰਾਵਟ ਦਰਜ ਕੀਤੀ ਗਈ।

ਇਟਲੀ ’ਚ ਰਾਸ਼ਟਰੀ ਸਿਹਤ ਸੰਸਥਾਨ (ਆਈਐੱਸਐੱਸ) ਅਤੇ ਸਿਹਤ ਮੰਤਰਾਲੇ ਦੁਆਰਾ ਦੇਸ਼ ਭਰ ’ਚ ਹੁਣ ਤਕ 1.37 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਵਿਗਿਆਨੀਆਂ ਨੇ ਟੀਕਾਕਰਨ ਸ਼ੁਰੂ ਕਰਨ ਦੇ ਦਿਨ 27 ਦਸੰਬਰ, 2020 ਤੋਂ ਲੈ ਕੇ ਤਿੰਨ ਮਈ, 2021 ਤਕ ਦੇ ਅੰਕੜਿਆਂ ਦਾ ਅਧਿਐਨ ਕੀਤਾ। ਅਧਿਐਨ ਤੋਂ ਪਤਾ ਚੱਲਿਆ ਹੈ ਕਿ ਸ਼ੁਰੂਆਤੀ ਟੀਕਾਕਰਨ ਤੋਂ ਬਾਅਦ ਪਹਿਲੇ ਦੋ ਹਫ਼ਤਿਆਂ ’ਚ ਸਾਰਸ-ਸੀਓਵੀ-2 ਸੰਕ੍ਰਮਣ, ਮਰੀਜ਼ਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਅਤੇ ਮੌਤ ਦੀ ਸੰਖਿਆ ’ਚ ਗਿਰਾਵਟ ਆਈ ਹੈ।

ਆਈਐੱਸਐੱਸ ਨੇ ਕਿਹਾ, ਪਹਿਲੀ ਡੋਜ਼ ਲੈਣ ਦੇ 35 ਦਿਨ ਬਾਅਦ ਸੰਕ੍ਰਮਣ ’ਚ 80 ਫੀਸਦ, ਹਸਪਤਾਲ ’ਚ ਭਰਤੀ ਕਰਵਾਉਣ ’ਚ 90 ਫੀਸਦ ਅਤੇ ਮੌਤ ’ਚ 90 ਫੀਸਦ ਦੀ ਗਿਰਾਵਟ ਆਈ ਹੈ। ਆਈਐੱਸਐੱਸ ਨੇ ਕਿਹਾ ਕਿ ਇਹ ਪ੍ਰਭਾਵ ਹਰ ਉਮਰ ਵਰਗ ਦੇ ਲੋਕਾਂ ਤੇ ਔਰਤਾਂ ਤੇ ਪੁਰਸ਼ਾਂ ’ਚ ਬਰਾਬਰ ਰੂਪ ਨਾਲ ਦੇਖਿਆ ਗਿਆ। ਇਸ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਐਮਰਜੈਂਸੀ ਸਥਿਤੀ ਨੂੰ ਖ਼ਤਮ ਕਰਨ ਲਈ ਵੱਧ ਤੋਂ ਵੱਧ ਗਿਣਤੀ ’ਚ ਲੋਕਾਂ ਨੂੰ ਟੀਕਾ ਲਗਾਉਣਾ ਕਿੰਨਾ ਜ਼ਰੂਰੀ ਹੈ।

Posted By: Ramanjit Kaur