ਸਾਨ ਫਰਾਂਸਿਸਕੋ (ਆਈਏਐੱਨਐੱਸ) : ਐਪਲ ਨੇ ਆਪਣੇ ਇਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਟੋਨੀ ਬਲੇਵਿੰਸ ਨੂੰ ਬਰਖ਼ਾਸਤ ਕਰ ਦਿੱਤਾ ਹੈ। ਬਲੇਵਿੰਸ ਨੇ ਟਿਕਟਾਕ ’ਤੇ ਔਰਤਾਂ ਬਾਰੇ ਭੱਦੀ ਟਿੱਪਣੀ ਕੀਤੀ ਸੀ। ਇਸ ਕਾਰਨ ਇਹ ਕਾਰਵਾਈ ਕੀਤੀ ਗਈ।

ਸੂਤਰਾਂ ਮੁਤਾਬਕ ਟਿਕਟਾਕ ਅਤੇ ਇੰਸਟਾਗ੍ਰਾਮ ’ਤੇ ਵੀਡੀਓ ਬਣਾਉਣ ਵਾਲੇ ਡੈਨੀਅਲ ਮੈਕ ਨੇ ਆਪਣੇ ਇਕ ਵੀਡੀਓ ਲਈ ਬਲੇਵਿੰਸ ਨਾਲ ਸੰਪਰਕ ਕੀਤਾ ਸੀ। ਡੈਨੀਅਲ ਆਪਣੀ ਵੀਡੀਓ ਸੀਰੀਜ਼ ਵਿਚ ਮਹਿੰਗੀ ਕਾਰ ਮਾਲਿਕਾਂ ਦਾ ਇੰਟਰਵਿਊ ਲੈਂਦੇ ਹਨ। ਪੰਜ ਸਤੰਬਰ ਨੂੰ ਪ੍ਰਸਾਰਿਤ ਵੀਡੀਓ ਵਿਚ ਡੈਨੀਅਲ ਮੈਕ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਜਿਊਣ ਲਈ ਕੀ ਕਰਦੇ ਹਨ। ਇਸ ਦੇ ਜਵਾਬ ਵਿਚ ਬਲੇਵਿੰਸ ਨੇ ਮਹਿੰਗੀ ਰੇਸ ਹੋਣ, ਗੋਲਫ ਖੇਡਣ ਦੀ ਗੱਲ ਕਹੀ। ਇਸੇ ਦੌਰਾਨ ਗੱਲ ਕਰਦੇ ਕਰਦੇ ਉਨ੍ਹਾਂ ਨੇ ਔਰਤਾਂ ਨੂੰ ਲੈ ਕੇ ਭੱਦੀ ਟਿੱਪਣੀ ਕਰ ਦਿੱਤੀ। ਇਹ ਵੀਡੀਓ ਪ੍ਰਸਾਰਿਤ ਹੋਣ ’ਤੇ ਐਪਲ ਕੰਪਨੀ ਦੇ ਕੁਝ ਕਰਮਚਾਰੀਆਂ ਨੇ ਇਤਰਾਜ਼ ਪ੍ਰਗਟਾਇਆ। ਜਾਂਚ ਵਿਚ ਬਲੇਵਿੰਸ ਦੋਸ਼ੀ ਪਾਏ ਗਏ। ਇਸ ਤੋਂ ਬਾਅਦ ਕੰਪਨੀ ਨੇ ਕਾਰਵਾਈ ਕੀਤੀ।

Posted By: Sandip Kaur