ਜੇਐਨਐਨ, ਨਵੀਂ ਦਿੱਲੀ : ਚੀਨੀ ਐਪ ਟਿਕਟਾਕ ਨੂੰ ਖ਼ਰੀਦਣ ਲਈ ਨਾਮੀ ਸਾਫਟਵੇਅਰ ਕੰਪਨੀ ਮਾਇਕਰੋਸਾਫਫਟ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਗੱਲਬਾਤ ਕਰ ਰਹੀਆਂ ਹਨ। ਜੇ ਗੱਲਬਾਤ ਸਫ਼ਲ ਹੁੰਦੀ ਹੈ ਤਾਂ ਜਲਦ ਹੀ ਟਿਕਟਾਕ ਮਾਈਕਰੋਸਾਫਟ ਜਾਂ ਕਿਸੇ ਦੂਜੀ ਕੰਪਨੀ ਦਾ ਹਿੱਸਾ ਬਣ ਜਾਵੇਗੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਚੀਨੀ ਐਪ ਨੂੰ ਅਮਰੀਕਾ ਵਿਚ ਬੈਨ ਕਰਨ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਹੀ ਉਨ੍ਹਾਂ ਨੇ ਕਿਹਾ ਸੀ ਕਿ ਇਕ ਐਗਜ਼ੇਕਿਊਟਿਵ ਆਰਡਰ ਦੇ ਨਾਲ ਅਗਲੇ ਕੁਝ ਘੰਟਿਆਂ ਵਿਚ ਟਿਕਟਾਕ ’ਤੇ ਰੋਕ ਲਗਾ ਦਿੱਤਾ ਜਾਵੇਗਾ। ਕੰਪਨੀ ਨੂੰ ਲਗਪਗ 100 ਕਰੋਡ਼ ਡਾਲਰ ਵਿਚ ਖ਼ਰੀਦਣ ਦੀ ਗੱਲਬਾਤ ਚੱਲ ਰਹੀ ਹੈ।

ਟਰੰਪ ਨੇ ਕਿਹਾ ਸੀ ਕਿ ਸਾਡਾ ਪ੍ਰਸ਼ਾਸਨ ਵੀ ਟਿਕਟਾਕ ’ਤੇ ਐਕਸ਼ਨ ਲੈਣ ਲਈ ਇਸ ਦਾ ਮੁਲਾਂਕਣ ਕਰ ਰਿਹਾ ਹੈ। ਇਹ ਵੀ ਕਿਹਾ ਗਿਆ ਸੀ ਕਿ ਇਹ ਚੀਨੀ ਵੀਡੀਓ ਐਪ ਹੁਣ ਰਾਸ਼ਟਰੀ ਸੁਰੱਖਿਆ ਅਤੇ ਸੈਂਸਰਸ਼ਿਪ ਨੇ ਮੁੱਦੇ ਦਾ ਇਕ ਸੋਮਾ ਬਣ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਤੋਂ ਬਾਅਦ ਹੀ ਚੀਨ ਤੋਂ ਕਾਫੀ ਨਾਰਾਜ਼ ਹੈ। ਉਸ ਤੋਂ ਬਾਅਦ ਚੀਨ ਨੇ ਸਾਊਥ ਚੀਨ ਸ਼ੀ ’ਤੇ ਆਪਣਾ ਹੱਕ ਪ੍ਰਗਟਾਇਆ, ਹਾਂਗਕਾਂਗ ’ਤੇ ਨਵਾਂ ਸੁਰੱਖਿਆ ਕਾਨੂੰਨ ਥੋਪ ਦਿੱਤਾ, ਉਧਰ ਭਾਰਤ ਦੇ ਨਾਲ ਗਲਵਾਨ ਘਾਟੀ ਵਿਚ ਝਡ਼ਪ ਦੀ ਅਤੇ ਜ਼ਮੀਨ ’ਤੇ ਨਾਜਾਇਜ਼ ਤਰੀਕੇ ਨਾਲ ਕਬਜ਼ੇ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੂਰੇ ਦੇਸ਼ ਦੀਆਂ ਨਜ਼ਰਾਂ ਚੀਨ ’ਤੇ ਲੱਗੀ ਹੈ।

Posted By: Tejinder Thind