ਏਐੱਨਆਈ, ਕਾਠਮੰਡੂ : ਭਾਰਤ ਅਤੇ ਨੇਪਾਲ ਦੇ ਸਰਹੱਦ ਵਿਵਾਦ ਵਿਚਕਾਰ ਅੱਜ ਭਾਰਤ ਨੇਪਾਲ ਨੂੰ ਇਕ ਸੌਗ਼ਾਤ ਦੇਣ ਜਾ ਰਿਹਾ ਹੈ। ਭਾਰਤ ਅਤੇ ਨੇਪਾਲ ਵਿਚਕਾਰ ਹੁਣ ਜਲਦ ਰੇਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸਦੇ ਤਹਿਤ ਅੱਜ ਭਾਰਤ, ਨੇਪਾਲ ਨੂੰ ਦੋ ਜੋੜੀਆਂ ਰੇਲ ਇੰਜਣ ਅਤੇ ਕੋਚ ਦੀ ਸੌਗ਼ਾਤ ਦੇਣ ਜਾ ਰਿਹਾ ਹੈ। ਇਹ ਟ੍ਰੇਨ ਬਿਹਾਰ ਦੇ ਜੈ ਨਗਰ ਤੋਂ ਨੇਪਾਲ ਦੇ ਕੁਰਥਾ ਤਕ ਜਾਵੇਗੀ। ਭਾਰਤ ਅੱਜ ਭਾਰਤ ਦੇ ਬਿਹਾਰ 'ਚ ਜੈ ਨਗਰ ਅਤੇ ਨੇਪਾਲ ਜਨਕਪੁਰ 'ਚ ਕੁਰਥਾ ਦੇ ਵਿਚਕਾਰ ਰੇਲਵੇ ਕਨੈਕਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਇੰਜਣ ਅਤੇ ਕੋਚ ਸਮੇਤ ਰੇਲਵੇ ਦੇ ਦੋ ਸੈੱਟ ਸ਼ੁੱਕਰਵਾਰ ਨੂੰ ਨੇਪਾਲ ਨੂੰ ਸੌਂਪੇ ਜਾਣਗੇ। ਦੱਸ ਦੇਈਏ ਕਿ ਇਸ ਰੂਟ 'ਤੇ ਪੈਸੇਂਜਰ ਟ੍ਰੇਨਾਂ ਦੇ ਨਾਲ ਮਾਲਗੱਡੀਆਂ ਵੀ ਚੱਲਣਗੀਆਂ।

ਰੇਲਵੇ ਵਿਭਾਗ ਦੇ ਡਾਇਰੈਕਟਰ ਜਨਰਲ ਬਲਰਾਮ ਮਿਸ਼ਰਾ ਨੇ ਕਿਹਾ ਕਿ ਇਹ ਸੈੱਟ 18 ਸਤੰਬਰ ਨੂੰ ਦੁਪਹਿਰ ਬਾਅਦ ਭਾਰਤ ਦੇ ਕੋਂਕੜ ਰੇਲਵੇ ਦੁਆਰਾ ਨੇਪਾਲ ਨੂੰ ਦਿੱਤਾ ਜਾਵੇਗਾ। ਬਲਰਾਮ ਮਿਸ਼ਰਾ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਕੱਲ੍ਹ ਸ਼ਾਮ ਇਹ ਭਾਰਤ ਦੇ ਜੈ ਨਗਰ ਪਹੁੰਚਿਆ। ਇਹ ਨੇਪਾਲ ਦੇ ਜਨਕਪੁਰ ਦੇ ਕੁਥਰਾ ਤਕ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤਕ ਅਸੀਂ ਕਿਸੇ ਵੀ ਤਕਨੀਕੀ ਜਾਂ ਹੋਰ ਮੁੱਦੇ ਦਾ ਸਾਹਮਣਾ ਨਹੀਂ ਕੀਤਾ ਹੈ।

ਅਧਿਕਾਰੀ ਨੇ ਅੱਗੇ ਕਿਹਾ ਕਿ ਨੇਪਾਲੀ ਰੇਲਵੇ ਦੇ ਅਧਿਕਾਰੀ ਵੀਰਵਾਰ ਨੂੰ ਜਨਕਪੁਰ ਪਹੁੰਚ ਗਏ ਹਨ। ਭਾਰਤ ਦੀ ਕੋਂਕਣ ਕੰਪਨੀ ਤੋਂ ਖ਼ਰੀਦੇ ਗਏ ਰੇਲਵੇ ਦੇ ਨਵੇਂ ਸੈੱਟ ਦੇ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਜਨਕਪੁਰ ਸਬ-ਸਟੇਸ਼ਨ 'ਤੇ ਡਾਕ ਕਰਨ ਦੀ ਉਮੀਦ ਹੈ ਕਿਉਂਕਿ ਨੇਪਾਲ 'ਚ ਆਪਣੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਰੇਲ ਨਿਰਧਾਰਿਤ ਹੈ, ਵਿਭਿੰਨ ਬਿੰਦੂਆਂ 'ਤੇ ਸੁਰੱਖਿਆ, ਜਿਸਦੇ ਮਾਧਿਅਮ ਨਾਲ ਯਾਤਰਾ ਕੀਤੀ ਜਾਵੇਗੀ।

ਮਿਸ਼ਰਾ ਨੇ ਅੱਗੇ ਕਿਹਾ, ਅੱਜ ਅਸੀਂ ਸਿਰਫ਼ ਰੇਲ ਸੈੱਟ ਦੇਵਾਂਗੇ। ਕੋਈ ਹੋਰ ਫੌਰਮਲ ਜਾਂ ਕਿਸੀ ਵੀ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਹਨ ਪਰ ਕੋਂਕਣ ਰੇਲਵੇ ਦੇ ਅਧਿਕਾਰੀ ਵੀ ਅੱਜ ਹੀ ਪਹੁੰਚਣਗੇ। ਕੰਪਨੀ ਦੀ ਤਕਨੀਕੀ ਟੀਮ ਇਸਨੂੰ ਨੇਪਾਲ ਤਕ ਪਹੁੰਚਾਉਣ ਲਈ ਰੇਲ ਚਲਾ ਰਹੀ ਹੈ।

Posted By: Ramanjit Kaur