ਦੁਬਈ/ਨਵੀਂ ਦਿੱਲੀ, ਏਐੱਨਆਈ : ਦੁਬਈ ਨੇ ਏਅਰ ਇੰਡੀਆ ਦੀਆਂ ਸਾਰੀਆਂ ਸੇਵਾਵਾਂ ਨੂੰ ਆਪਣੇ ਦੇਸ਼ 'ਚ 2 ਅਕਤੂਬਰ ਤਕ ਮੁਲਤਵੀ ਕਰ ਦਿੱਤੀ ਹੈ। ਜਹਾਜ਼ 'ਚ ਸਵਾਰ ਇਕ ਕੋਰੋਨਾ ਪਾਜ਼ੇਟਿਵ ਯਾਤਰੀ ਦੇ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫ਼ੈਸਲਾ ਕੀਤਾ ਹੈ। Dubai Civil Aviation Authority (ਡੀਸੀਏਏ) ਦੇ ਅਧਿਕਾਰੀ ਨੇ ਬਿਆਨ ਰਾਹੀ ਇਸ ਦੀ ਜਾਣਕਾਰੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਜੈਪੁਰ ਤੋਂ ਦੁਬਈ ਆ ਰਹੇ ਜਹਾਜ਼ 'ਚ ਸਵਾਰ ਇਕ ਕੋਰੋਨਾ ਪਾਜ਼ੇਟਿਵ ਯਾਤਰੀ ਦੇ ਪਾਏ ਜਾਣ ਤੋਂ ਬਾਅਦ ਏਅਰ ਇੰਡੀਆ ਦੀਆਂ ਸਾਰੀਆਂ ਜਹਾਜ਼ ਸੇਵਾਵਾਂ ਨੂੰ ਅਗਲੇ 15 ਦਿਨਾਂ ਭਾਵ 2 ਅਕਤੂਬਰ ਤਕ ਮੁਲਤਵੀ ਕਰ ਦਿੱਤੀ ਗਿਆ ਹੈ।

ਯੂਏਈ ਸਰਕਾਰ ਨੇ ਨਿਯਮਾਂ ਅਨੁਸਾਰ ਭਾਰਤ ਤੋਂ ਯਾਤਰਾ ਕਰਨ ਵਾਲੇ ਹਰੇਕ ਯਾਤਰੀ ਤੋਂ 96 ਘੰਟੇ ਪਹਿਲੇ ਆਰਟੀ-ਪੀਸੀਆਰ ਪ੍ਰੀਖਣ ਤੋਂ ਮੂਲ ਕੋਰੋਨਾ-ਨੈਗੇਟਿਵ ਪ੍ਰਮਾਣ ਪੱਤਰ ਲਾਉਣ ਦੀ ਜ਼ਰੂਰਤ ਹੁੰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਕ ਯਾਤਰੀ ਜਿਸ ਕੋਲ ਕੋਵਿਡ ਪਾਜ਼ੇਟਿਵ ਸਰਟੀਫਿਕੇਟ ਸੀ, ਜਿਸ ਨੇ 2 ਸਤੰਬਰ ਨੂੰ ਏਅਰ ਇੰਡੀਆ ਐਕਸਪ੍ਰੈੱਸ 'ਜੈਪੁਰ-ਦੁਬਈ ਫਲਾਈਟ 4 ਸਤੰਬਰ ਨੂੰ ਯਾਤਰਾ ਕੀਤੀ ਸੀ। ਇਸ ਤਰ੍ਹਾਂ ਦੀ ਇਕ ਘਟਨਾ ਪਹਿਲੇ ਏਅਰ ਲਾਈਨ ਦੀ ਦੁਬਈ ਦੀਆਂ ਹੋਰ ਉਡਾਣਾਂ 'ਚ ਇਕ ਯਾਤਰੀ ਨਾਲ ਹੋਈ ਸੀ।

ਅਧਿਕਾਰੀਆਂ ਨੇ ਕਿਹਾ ਕਿ ਇਸ ਲਈ Dubai Civil Aviation Authority ਨੇ 18 ਸਤੰਬਰ ਤੋਂ 2 ਅਕਤੂਬਰ ਤਕ ਏਅਰ ਇੰਡੀਆ ਐਕਸਪ੍ਰੈੱਸ ਉਡਾਣਾਂ ਨੂੰ ਮੁਲਤਵੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ ਦੌਰਾਨ ਭਾਰਤ ਤੋਂ ਦੁਬਈ ਲਈ ਕੋਵਿਡ ਪਾਜ਼ੇਟਿਵ ਸਰਟੀਫਿਕੇਟ ਨਾਲ ਉਡਾਣ ਵਾਲੇ ਯਾਤਰੀਆਂ ਦੀਆਂ ਦੋਵਾਂ ਘਟਨਾਵਾਂ ਪਿਛਲੇ ਕੁਝ ਹਫਤਿਆਂ ਦੌਰਾਨ ਹੋਈਆਂ।

ਇਸ ਮਾਮਲੇ ਬਾਰੇ 'ਚ ਪੁੱਛ ਜਾਣ 'ਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਕਿਹਾ ਕਿ ਉਹ ਯਾਤਰੀਆਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਉਹ ਆਪਣੀਆਂ ਚਾਰ ਦੁਬਈ ਉਡਾਣਾਂ ਸੰਚਾਲਿਤ ਕਰਨ ਦੀਆਂ ਯੋਜਨਾ ਬਣਾ ਰਹੀਆਂ ਹਨ ਜੋ ਸ਼ੁੱਕਰਵਾਰ ਨੂੰ ਭਾਰਤ ਤੋਂ ਸ਼ੁਰੂ ਹੋਣ ਵਾਲੀਆਂ ਹਨ।

Posted By: Rajnish Kaur