ਅੰਕਾਰਾ : ਆਪਣੇ ਇਕ ਡਿਪਲੋਮੈਟ ਦੀ ਹੱਤਿਆ ਤੋਂ ਬਾਅਦ ਤੁਰਕੀ ਨੇ ਇਰਾਕ ਦੇ ਖ਼ੁਦਮੁਖ਼ਤਾਰ ਖੇਤਰ ਕੁਰਦਿਸਤਾਨ 'ਚ ਹਵਾਈ ਹਮਲਾ ਕੀਤਾ। ਤੁਰਕੀ ਦੇ ਰੱਖਿਆ ਮੰਤਰੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖਵਾਦੀ ਜਥੇਬੰਦੀ ਕੁਰਦਿਸਤਾਨ ਵਰਕਰਸ ਪਾਰਟੀ (ਪੀਕੇਕੇ) ਦੇ ਟਿਕਾਣਿਆਂ 'ਤੇ ਵੀਰਵਾਰ ਨੂੰ ਹਮਲਾ ਕੀਤਾ ਗਿਆ। ਕੁਰਦਿਸਤਾਨ ਦੀ ਰਾਜਧਾਨੀ ਇਰਬਿਲ 'ਚ ਬੁੱਧਵਾਰ ਨੂੰ ਤੁਰਕੀ ਦੇ ਉਪ ਵਣਜ ਦੂਤ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਤੁਰਕੀ ਨੇ ਇਸਦੇ ਲਈ ਪੀਕੇਕੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੀਕੇਕੇ ਤੇ ਤੁਰਕੀ ਦਰਮਿਆਨ 1984 ਤੋਂ ਸੰਘਰਸ਼ ਚੱਲ ਰਿਹਾ ਹੈ।

Posted By: Sarabjeet Kaur